ਧਾਰਮਿਕ ਸਮਾਗਮ ਦੌਰਾਨ ਮੁਫਤ ਮੈਡੀਕਲ ਕੈਂਪ ਲਾਇਆ
ਧਾਰਮਿਕ ਸਮਾਗਮ ਦੌਰਾਨ ਮੁਫਤ ਮੈਡੀਕਲ ਕੈਂਪ ਲਗਾਇਆ
Publish Date: Mon, 02 Nov 2026 03:45 PM (IST)
Updated Date: Mon, 02 Nov 2026 03:47 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਧੰਨ-ਧੰਨ ਬ੍ਰਹਮਲੀਨ ਸੱਚਖੰਡ ਵਾਸੀ 108 ਸੰਤ ਨਰਾਇਣ ਦਾਸ ਮਹਾਰਾਜ ਦੇ ਤਪ ਅਸਥਾਨ ਪਿੰਡ ਕੂਹਨਾ ਵਿਖੇ ਸਲਾਨਾ ਧਾਰਮਿਕ ਸਮਾਗਮ ਗੱਦੀ ਨਸ਼ੀਨ 108 ਸੰਤ ਰਮੇਸ਼ ਦਾਸ ਮਹਾਰਾਜ ਦੀ ਰਹਿਨਮਈ ਹੇਠ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਆਖੰਡ ਪਾਠਾਂ ਦੇ ਪਾਠ ਦੇ ਭੋਗ ਪਾਏ ਗਏ। ਉਸ ਤੋਂ ਬਾਅਦ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਸੰਤ ਵਡਭਾਗੀ ਹਿਮਾਚਲ ਪ੍ਰਦੇਸ਼, ਸੰਤ ਸਰਿਤਾ, ਸੰਤ ਜਗਦੀਸ਼ ਮਹਾਰਾਜ, ਅਤੇ 108 ਸੰਤ ਬੀਬੀ ਇੰਦੂ ਡੇਰਾ ਸਾਈਂ ਗੁਲਾਬ ਸ਼ਾਹ ਮੈਲੀ ਵੱਲੋਂ ਸਤਸੰਗ ਦੌਰਾਨ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਸਿੱਧ ਯੋਗੀ ਟਰੱਸਟ ਵੱਲੋ ਡਾਕਟਰ ਜਸਵੰਤ ਸਿੰਘ ਥਿੰਦ ਅਤੇ ਡਾਕਟਰ ਪ੍ਰਭ ਹੀਰ ਅਤੇ ਉਹਨਾਂ ਦੀ ਸਮੁੱਚੀ ਟੀਮ ਵਿੱਚ ਸ਼ਾਮਿਲ ਹਰਜਿੰਦਰ ਕੁਮਾਰੀ, ਨਵਜੋਤ ਕੌਰ, ਹਰਜੋਤ ਕੌਰ ਅਤੇ ਭੁਪਿੰਦਰ ਕੁਮਾਰ ਦੁਆਰਾ ਮੁਫਤ ਮੈਡੀਕਲ ਕੈਂਪ ਅਤੇ ਫਰੀ ਸ਼ੂਗਰ ਟੈਸਟਿੰਗ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ 108 ਸੰਤ ਰਮੇਸ਼ ਦਾਸ ਨੇ ਕੀਤਾ। ਇਸ ਮੌਕੇ ਸੰਤ ਸੋਮ ਨਾਥ, ਸੰਤ ਸੋਹਣ ਦਾਸ, ਬਾਬਾ ਬਾੜੀਆਂ, ਅਮਰਜੀਤ ਸਿੰਘ, ਕੈਪਟਨ ਅਮਰਜੀਤ ਸਿੰਘ, ਟੋਨੀ, ਪੋਲੀ ਲਾਡੀ ਆਦਿ ਹਾਜ਼ਰ ਸਨ।