- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੂਰਨਾਂਮੈਂਟ ਮੌਕੇ ਸ਼ੁਸੀਲ ਕੁਮਾਰ ਪਿੰਕੀ ਨੇ ਸ਼ਿਰਕਤ ਕੀਤੀ

ਦੇਸ ਰਾਜ, ਪੰਜਾਬੀ ਜਾਗਰਣ ਤਲਵਾੜਾ : ਖਮਤਾ ਪੱਤੀ ਵਿਖੇ ਜੈ ਮਾਂ ਦੁਰਗਾ ਕਲੱਬ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਊਤਸ਼ਾਹਿਤ ਕਰਨ ਦੇ ਮੰਤਵ ਨਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਜਪਾ ਆਗੂ ਸੁਸ਼ੀਲ ਕੁਮਾਰ ਪਿੰਕੀ ਨੇ ਸ਼ਿਰਕਤ ਕੀਤੀ। ਜਦੋਂ ਕਿ ਡਾ. ਧਰੁਵ, ਵਿਧਾਇਕ ਡੋਗਰਾ, ਸੋਮ ਰਾਜ ਅਮਰੋਹ, ਅੰਕਿਤ ਪਠਾਨੀਆ, ਵਿਨੋਦ ਗੰਗੋਲੀ, ਰਣਜੀਤ ਸਿੰਘ ਤੇ ਸ਼ਾਮੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਪੱਧਰੀ ਖੇਡ ਮੇਲੇ ਨੌਜਵਾਨਾਂ ਵਿੰਚ ਆਪਸੀ ਮਿਲਵਰਤਣ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਮੁਕਾਬਲੇ ਬਾਜੀ਼ ਦੀ ਭਾਵਨਾ ਨਾਲ ਦ੍ਰਿੜ ਇਰਾਦੇ ਨਾਲ ਖੇਡਾਂ ਵਿੱਚ ਨਿਤਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਈ ਹੁੰਦੇ ਹਨ।
ਇਸ ਦੌਰਾਨ ਹੋਏ ਮੁਕਾਬਲਿਆਂ ਵਿੱਚ ਗੋਲੀ ਕਲੱਬ ਦੀ ਟੀਮ ਜੇਤੂ ਰਹੀ, ਜਦੋਂ ਕਿ ਭਨੋਰ ਦੀ ਟੀਮ ਉੱਪ ਜੇਤੂ ਰਹੀ। ਜਿਨ੍ਹਾਂ ਨੂੰ ਕਲੱਬ ਤੇ ਟੂਰਨਾਮੈਂਟ ਪ੍ਰੰਬਧਕਾਂ ਰਾਹੁਲ ਰਾਣਾ, ਨਿਤਿਸ਼ ਰਾਣਾ, ਰੋਹਿਤ ਰਾਣਾ, ਅਭੀ ਰਾਣਾ, ਨਿਸ਼ੂ ਰਾਣਾ, ਰਿਤਿਕ ਰਾਣਾ, ਅੱਕੀ ਰਾਣਾ, ਬਹਾਦਰ ਰਾਣਾ, ਜਗਮੋਹਣ ਰਾਣਾ ਅਤੇ ਰਿੱਕੀ ਵਲੋਂ ਵਾਜਿਬ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।