- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਸਰਾ ਮੀਰੀ ਪੀਰੀ ਕੱਪ 6 ਜਨਵਰੀ ਤੋਂ 14 ਜਨਵਰੀ ਤੱਕ ਹੋਵੇਗਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੀਰੀ ਪੀਰੀ ਦੋਆਬਾ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਦੀ ਇੱਕ ਅਹਿਮ ਮੀਟਿੰਗ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤੀਸਰਾ ਮੀਰੀ ਪੀਰੀ ਕੱਪ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਇਸ ਵਾਰ ਮੀਰੀ ਪੀਰੀ ਕੱਪ 6 ਜਨਵਰੀ ਤੋਂ 14 ਜਨਵਰੀ ਤੱਕ ਕਰਵਾਇਆ ਜਾਵੇਗਾ ਜਿਸ ਵਿੱਚ 12 ਕਲੱਬ ਅਤੇ 8 ਅੰਡਰ 19 ਅਕੈਡਮੀਆਂ ਭਾਗ ਲੈਣਗੀਆਂ ਕਲੱਬ ਵਰਗ ਵਿੱਚ ਚੈਂਪੀਅਨ ਟੀਮ ਨੂੰ 1 ਲੱਖ 25 ਹਜ਼ਾਰ ਤੇ ਰਨਰ ਅੱਪ ਨੂੰ 1 ਲੱਖ 1 ਹਜ਼ਾਰ ਇਨਾਮ ਦਿੱਤਾ ਜਾਵੇਗਾ ਇਸ ਵਾਰ ਲੜਕੀਆਂ ਦੇ ਮੈਚ ਕਰਵਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਜਥੇਦਾਰ ਖੇੜਾ ਨੇ ਦੱਸਿਆ ਕਿ ਸਾਡੀ ਅਗਲੀ ਮੀਟਿੰਗ 20 ਨਵੰਬਰ ਨੂੰ ਕੀਤੀ ਜਾਵੇਗੀ । ਇਸ ਮੌਕੇ ਕਲੱਬ ਪ੍ਰਧਾਨ ਮੇਜਰ ਸਿੰਘ ਸਹੋਤਾ, ਜਰਨੈਲ ਸਿੰਘ ਸਰਪੰਚ ਪੱਦੀ ਸੁਰਾ ਸਿੰਘ, ਸਰਬਜੀਤ ਸਿੰਘ ਸਹੋਤਾ, ਸੁਖਵਿੰਦਰ ਸਿੰਘ ਗਿੱਲ , ਬਾਬਾ ਹਰਜਿੰਦਰ ਸਿੰਘ ਖ਼ਾਲਸਾ, ਲਖਵੀਰ ਸਿੰਘ ਰਾਣਾ ਡਾਣਸੀਵਾਲ, ਇੰਦਰਜੀਤ ਸਿੰਘ ਸਲੇਮਪੁਰ, ਜਸਕੀਰਤ ਸਿੰਘ ਖਟਕੜ, ਸੰਦੀਪ ਸਿੰਘ ਸੋਨਾ ਪੋਸੀ , ਸਰਪੰਚ ਕੁਲਵੀਰ ਸਿੰਘ ਡਾਣਸੀਵਾਲ, ਅਸ਼ਵਨੀ ਪਦਰਾਣਾ , ਫੌਜੀ ਰਤਨ ਸਿੰਘ, ਪੰਚ ਅਮਰੀਕ ਸਿੰਘ, ਪੰਚ ਰਾਜਵਿੰਦਰ ਸਿੰਘ, ਸੁਰਜੀਤ ਸਿੰਘ ਪੂਨੀਆਂ, ਜਗਮੋਹਣ ਸਿੰਘ ਜੱਗੀ ਹਵੇਲੀ , ਰਵਿੰਦਰਪਾਲ ਸਿੰਘ ਰਾਏ , ਕੇਵਲ ਸਿੰਘ ਖ਼ਾਲਸਾ ਵੈਟਰਨ ਐਥਲੀਟ, ਮਨਵੀਰ ਸਿੰਘ , ਇਕਬਾਲ ਸਿੰਘ ਲੰਬੜਦਾਰ, ਇਕਬਾਲ ਸਿੰਘ ਸਾਂਗਰਾ , ਸੁਰਿੰਦਰ ਸਿੰਘ ਛਿੰਦਾ , ਰਛਪਾਲ ਸਿੰਘ ਪਾਲੀ , ਹਰਵਿੰਦਰ ਸਿੰਘ ਪੂਨੀਆਂ ਚਰਨ ਦਾਸ ਪੰਚ ਆਦਿ ਹਾਜ਼ਰ ਸਨ।