- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਲਪੁਰ ’ਚ ਸੋਨਾਲਿਕਾ ਸੌਕਰ ਲੀਗ ਅੰਡਰ-17 ਦੀ ਸ਼ਾਨਦਾਰ ਸ਼ੁਰੂਆਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਅੱਠ ਪਿੰਡਾਂ ਦੀਆਂ ਟੀਮਾਂ ਦੀ ਸ਼ਮੂਲੀਅਤ ਵਾਲੀ ਸੋਨਾਲਿਕਾ ਸੌਕਰ ਲੀਗ ਅੰਡਰ-17 ਦੀ ਸ਼ੁਰੂਆਤ ਮਾਹਿਲਪੁਰ ਦੇ ਫੁੱਟਬਾਲ ਸਟੇਡੀਅਮ ਵਿੱਚ ਸ਼ੁਰੂ ਹੋਈ। ਇਹ ਲੀਗ ਸੋਨਾਲਿਕਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਦੀਪਕ ਮਿੱਤਲ ਦੀ ਸਰਪ੍ਰਸਤੀ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਡੀ.ਪੀ. ਰੈੱਡੀ ਦੀ ਰਹਿਨੁਮਾਈ ਹੇਠ ਕਰਵਾਈ ਜਾ ਰਹੀ ਹੈ। ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਐੱਸ.ਡੀ.ਐੱਮ. ਪਰਮਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਡੀ.ਐੱਸ.ਓ. ਸੁਰਜੀਤ ਸਿੰਘ, ਸਮਾਜ ਸੇਵੀ ਵਿੱਕੀ ਅਗਨੀਹੋਤਰੀ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਪ੍ਰਿੰਸੀਪਲ ਮੈਥਿਊ ਸ਼ਿਵੂ, ਸੂਰਜ ਭਾਨ, ਸੋਨਾਲਿਕਾ ਦੇ ਬਿਜ਼ਨਸ ਹੈੱਡ ਅਸ਼ੋਕ ਕਪੂਰ, ਵਿਕਰਾਂਤ ਰਾਣਾ, ਗੜ੍ਹਸ਼ੰਕਰ ਦੇ ਐੱਸ.ਐੱਚ.ਓ. ਗਗਨਦੀਪ ਸਿੰਘ, ਅਸ਼ੋਕ ਕੁਮਾਰ, ਡਾ. ਸ਼ਫੀ, ਤਰੁਣ ਤਨੇਜਾ (ਗਿੰਨੀ), ਯਸ਼ਪਾਲ ਤਨੇਜਾ, ਕੋਚ ਅਸੀਮ ਹਸਨ, ਸਰਬਜੀਤ ਸਿੰਘ ਚੰਦੇਲੀ, ਨੰਬਰਦਾਰ ਬਾਲਕ੍ਰਿਸ਼ਨ ਅਗਨੀਹੋਤਰੀ, ਰਾਧੇ ਸ਼ਿਆਮ, ਫੁੱਟਬਾਲਰ ਮਨਜਿੰਦਰ ਸਿੰਘ, ਹਰਨੰਦਨ ਖ਼ਾਬੜਾ ਅਤੇ ਇੰਜੀਨੀਅਰ ਤਰਲੋਚਨ ਸਿੰਘ ਸਮੇਤ ਖੇਡ ਪ੍ਰੇਮੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।