ਹੁਸ਼ਿਆਰਪੁਰ ’ਚ ਮੁੜ ਚੱਲੀਆਂ ਗੋਲੀਆਂ ਹੁਸ਼ਿਆਰਪੁਰ ’ਚ ਮੁੜ ਚੱਲੀਆਂ ਗੋਲੀਆਂ
Publish Date: Mon, 12 Oct 2026 08:02 PM (IST)
Updated Date: Tue, 13 Oct 2026 04:09 AM (IST)
ਹੁਸ਼ਿਆਰਪੁਰ ’ਚ ਮੁੜ ਚੱਲੀਆਂ ਗੋਲੀਆਂ ਪੁਲਿਸ ਵਲੋਂ ਪੜਤਾਲ ਜਾਰੀ ਕਹਿ ਕੇ ਮਾਮਲਾ ਟਾਲਣ ਦੀ ਕੋਸ਼ਿਸ਼ ਲੰਘ ਰਹੀ ਪੁਲਿਸ ਗੱਡੀ ’ਤੇ ਵੀ ਕੀਤਾ ਫਾਇਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅੱਜ ਦੇਰ ਸ਼ਾਮ ਹੁਸਿਆਰਪੁਰ ਫਗਵਾੜਾ ਮਾਰਗ ’ਤੇ ਮੁਹੱਲਾ ਪੁਰਹੀਰਾਂ ਦੇ ਬਾਜਾਰ ਵਿਚ ਮਾਹੋਲ ਉਸ ਸਮੇਂ ਡਰਾਵਣਾ ਹੋ ਗਿਆ ਜਦੋਂ ਗੱਡੀ ’ਚ ਸਵਾਰ ਹੋ ਕੇ ਆਏ ਚਾਰ ਤੋਂ ਪੰਜ ਹਮਲਾਵਰਾਂ ਨੇ ਇੱਕ ਦੁਕਾਨ ਵਿਚ ਬੈਠੇ ਕੁੱਝ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਗੋਲੀ ਇੱਕ ਵਿਅਕਤੀ ਦੇ ਕੰਨ ਨਜ਼ਦੀਕ ਦੀ ਨਿੱਕਲ ਗਈ। ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਵਲੋਂ ਪੜਤਾਲ ਦਾ ਕਹਿ ਕੇ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਪੁਰਹੀਰਾਂ ਪੁਲਿਸ ਥਾਣਾ ਨਜ਼ਦੀਕ ਇੱਕ ਗੱਡੀ ਵਿਚ ਸਵਾਰ ਹੋ ਕੇ ਆਏ ਚਾਰ ਤੋਂ ਪੰਜ ਹਮਲਾਵਰਾਂ ਨੇ ਇੱਕ ਦੁਕਾਨ ਵਿਚ ਬੈਠੇ ਕੁੱਝ ਵਿਅਕਤੀਆਂ ’ਤੇ ਗੋਲੀ ਚਲਾ ਦਿੱਤੀ। ਦੁਕਾਨ ਅੰਦਰ ਬੈਠੇ ਹੋਏ ਨੌਜਵਾਨਾਂ ਹਮਲਵਾਰਾਂ ਵਿੱਚੋਂ ਗੋਲੀ ਚਲਾਉਣ ਵਾਲੇ ਦਾ ਪਿਸਤੌਲ ਫ਼ੜ ਲਿਆ ਜਿਸ ਕਾਰਨ ਗੋਲੀ ਉਸ ਦੇ ਕੋਲੋਂ ਲੰਘ ਗਈ। ਉਸ ਤੋਂ ਬਾਅਦ ਦੋ ਤਿੰਨ ਫਾਇਰ ਹੋਰ ਹੋਏ। ਹਮਲਾ ਅਸਫ਼ ਹੁੰਦਾ ਦੇਖ਼ ਕੇ ਹਮਲਾਵਰ ਗੱਡੀ ਵਿਚ ਸਵਾਰ ਹੋ ਕੇ ਭੱਜ ਪਏ। ਪੁਲਿਸ ’ਤੇ ਵੀ ਚਲਾਈ ਗੋਲੀ ਭੱਜ ਰਹੇ ਹਮਲਾਵਰ ਜਦੋਂ ਉੱਥੋਂ ਲੰਘ ਰਹੇ ਸਨ ਤਾਂ ਹਮਲਵਰਾਂ ਨੇ ਪੁਲਿਸ ਦੇਖ਼ ਉੱਧਰ ਨੂੰ ਗੋਲੀ ਚਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਗੋਲੀ ਚਲਾਈ ਗਈ ਤਾਂ ਹਮਲਾਵਰ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੇ ਥਾਣਾ ਪੁਰਹੀਰਾਂ ਦੇ ਮੁਖੀ ਰਾਜੇਸ਼ ਕੁਮਾਰ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਕਿਹ ਕੇ ਆਪਣਾ ਪੱਖ ਰੱਖਣ ਤੋਂ ਇੰਨਕਾਰ ਕਰ ਦਿੱਤਾ ਕਿ ਅਜੇ ਪੜਤਾਲ ਚੱਲ ਰਹੀ ਹੈ। ਪੜਤਾਲ ਤੋਂ ਬਾਅਦ ਹੀ ਕੁੱਝ ਕਹਿਣਗੇ।