ਅਚਾਨਕ ਲੱਗੀ ਅੱਗ ਨਾਲ ਸੜ ਕੇ ਸੁਆਹ ਹੋਈ ਦੁਕਾਨ ਅਚਾਨਕ ਲੱਗੀ ਅੱਗ ਕਾਰਨ ਸਨ ਕੇ ਸੁਆਹ ਹੋਈ ਫਲ ਫਰੂਟ ਦੀ ਦੁਕਾਨ
Publish Date: Fri, 30 Oct 2026 03:46 PM (IST)
Updated Date: Fri, 30 Oct 2026 03:49 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ, ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਲੱਖੀ ਸਿਨੇਮਾ ਦੇ ਨੇੜੇ ਬੀਤੀ ਦੇਰ ਰਾਤ ਇੱਕ ਪ੍ਰਵਾਸੀ ਫਲ ਵਿਕਰੇਤਾ ਦੇ ਸੜਕ ਕਿਨਾਰੇ ਲੱਗੀ ਦੁਕਾਨ ਅਚਾਨਕ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋ ਗਈ। ਇਸ ਅੱਗ ਕਾਰਨ ਦੁਕਾਨਦਾਰ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਦੁਕਾਨਦਾਰ ਗੌਰਵ ਪੁੱਤਰ ਬਲਬੀਰ ਵਾਸੀ ਕੋਸਾਵਾ, ਜ਼ਿਲ੍ਹਾ ਕਨੌਜ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਹ ਸ੍ਰੀ ਹਰਗੋਬਿੰਦਪੁਰ ਰੋਡ ਤੇ ਲੱਖੀ ਸਿਨੇਮਾ ਦੇ ਨੇੜੇ ਫਲ ਫਰੂਟ ਵੇਚਣ ਦਾ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਉਹ ਆਪਣੇ ਸਾਥੀ ਸਮੇਤ ਦੁਕਾਨ ਬੰਦ ਕਰਕੇ ਕੋਲ ਹੀ ਸੁੱਤਾ ਹੋਇਆ ਸੀ। ਰਾਤ ਕਰੀਬ ਇੱਕ ਵਜੇ ਅਚਾਨਕ ਉਨ੍ਹਾਂ ਦੇ ਸਾਮਾਨ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਲਪਟਾਂ ਵਿਚ ਦੁਕਾਨ ਵਿੱਚ ਪਿਆ ਫਲ ਫਰੂਟ , ਨਕਦੀ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ । ਪੀੜਤ ਦੁਕਾਨਦਾਰ ਨੇ ਖਦਸ਼ਾ ਜਤਾਇਆ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਣਬੁੱਝ ਕੇ ਅੱਗ ਲਗਾਈ ਗਈ ਹੈ। ਦੁਕਾਨਦਾਰ ਗੌਰਵ ਅਨੁਸਾਰ ਅੱਗ ਕਾਰਨ ਕਰੀਬ 30 ਹਜ਼ਾਰ ਰੁਪਏ ਦੀ ਨਕਦੀ, ਇਲੈਕਟ੍ਰਿਕ ਕੰਡਾ, ਪੱਖਾ, ਫਲ ਰੱਖਣ ਵਾਲੀਆਂ ਕਰੇਟਾਂ ਅਤੇ ਵਿਕਰੀ ਲਈ ਰੱਖਿਆ ਸਾਰਾ ਫਲ ਸੜ ਕੇ ਨਸ਼ਟ ਹੋ ਗਿਆ। ਉਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਨੂੰ ਕਰੀਬ 2 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਪੀੜਤ ਨੇ ਇਸ ਸਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।