ਡਿਪਟੀ ਸਪੀਕਰ ਦੇ ਘਰ ਮੂਹਰੇ ਧਰਨਾ ਲਗਾ ਕੇ ਦਿੱਤਾ ਵਿਰੋਧ ਪੱਤਰ ਡਿਪਟੀ ਸਪੀਕਰ ਦੇ ਘਰ ਮੂਹਰੇ ਧਰਨਾ ਲਗਾ ਕੇ ਦਿੱਤਾ ਲਾਹਨਤ ਪੱਤਰ
Publish Date: Mon, 19 Oct 2026 06:32 PM (IST)
Updated Date: Mon, 19 Oct 2026 06:33 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰ ਗੜਸ਼ੰਕਰ : ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਦੇ ਦਫਤਰ ਅੱਗੇ ਰੋਸ ਧਰਨਾ ਲਗਾ ਕੇ ਲਾਹਨਤ ਪੱਤਰ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦੇ ਅਸਤੀਫੇ ਦੀ ਮੰਗ ਕੀਤੀ। ਉਨਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਨਸ਼ਾ ਸੁਦਾਗਰਾਂ, ਪੁਲਿਸ ਅਤੇ ਸੱਤਾਧਾਰੀ ਨੁਮਾਇੰਦਿਆਂ ਦਾ ਇੱਕ ਗੱਠਜੋੜ ਕੰਮ ਕਰ ਰਿਹਾ ਹੈ ਜਿਸ ਕਾਰਨ ਨਸ਼ਾ ਪਿੰਡ ਪਿੰਡ ਅਤੇ ਗਲੀ ਗਲੀ ਵਿਕ ਰਿਹਾ ਹੈ। ਨਸ਼ੇ ਖਿਲਾਫ ਬੋਲਣ ਵਾਲਿਆਂ ਨੂੰ ਕੁਚਲ ਦਿੱਤਾ ਜਾਂਦਾ ਹੈ। ਤਿੰਨ ਸਾਲ ਪਹਿਲਾਂ ਪਰਵਿੰਦਰ ਸਿੰਘ ਨੇ ਇਸੇ ਦੁਕਾਨਦਾਰ ਨੂੰ ਨਸ਼ੇ ਵੇਚਦਿਆਂ ਫੜਿਆ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੁਕਾਨਦਾਰ ਨੂੰ ਹਥਿਆਰੀ ਲਾਈਸੈਂਸ ਮਿਲ ਗਿਆ। ਡਿਪਟੀ ਸਪੀਕਰ ਦੇ ਘਰ ਨਾ ਹੋਣ ਕਾਰਨ ਇਹ ਲਾਹਨਤ ਪੱਤਰ ਉਨਾਂ ਦੇ ਓਐਸਡੀ ਚਰਨਜੀਤ ਸਿੰਘ ਚੰਨੀ ਨੂੰ ਸੌਂਪਿਆ ਗਿਆ। ਇਸ ਮੌਕੇ ਰਜਿੰਦਰ ਸਿੰਘ ਚੱਕਸਿੰਘਾ, ਕਿਸਾਨ ਆਗੂ ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਸਿੰਘ ਚਾਹਲ , ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਸਵੰਤ ਸਿੰਘ ਭੱਠਲ, ਕੁਲਵਿੰਦਰ ਸਿੰਘ ਸਮੁੰਦੜਾ , ਸੁਖਵਿੰਦਰ ਸਿੰਘ ਖਾਲਸਾ ਕੋਰ ਕਮੇਟੀ ਮੈਂਬਰ ਜ਼ਿਲਾ ਹੁਸਿਆਰਪੁਰ , ਬਘੇਲ ਸਿੰਘ ਲੱਲੀਆਂ ਲਾਡੀ ਗੋਬਿੰਦਪੁਰੀ , ਹਰਜਿੰਦਰ ਸਿੰਘ ਮੰਡੇਰ, ਜਸਵੰਤ ਸਿੰਘ ਭੱਠਲ , ਪ੍ਰਭਜੋਤ ਸਿੰਘ , ਬੀਬੀ ਮੇਹਰ ਕੌਰ, ਰਣਵੀਰ ਸਿੰਘ,ਦਲਜੀਤ ਸਿੰਘ ਖੁਰਦਾਂ, ਹਜ਼ੂਰਾ ਸਿੰਘ ਪੈਲੀ, ਮਾਸਟਰ ਬਲਵੰਤ ਰਾਮ, ਸੁਰਿੰਦਰ ਸਿੰਘ ਦਾਰਾਪੁਰੀ, ਬਲਜਿੰਦਰ ਸਿੰਘ ਬਿੰਦ ਆਦਿ ਹਾਜ਼ਰ ਸਨ।