- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੰਨੇ ਦੇ ਰੇਟ ਵਿੱਚ 15 ਪੈਸੇ ਪ੍ਰਤੀ ਕਿੱਲੋ ਵਾਧਾ ਕਿਸਾਨਾਂ ਨਾਲ ਭੱਦਾ ਮਜ਼ਾਕ:- ਚੌਹਾਨ, ਗੁਰਾਇਆ

ਅਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੇਰੀ ਨਾਲ ਕੀਤੇ ਗੰਨੇ ਦਾ ਰੇਟ ਪੰਦਰਾਂ ਪੈਸੇ ਪ੍ਰਤੀ ਕਿੱਲੋ ਪੰਜਾਬ ਸਰਕਾਰ ਵੱਲੋਂ ਗੰਨਾ ਕਿਸਾਨਾਂ ਨਾਲ ਭੱਦਾ ਮਜ਼ਾਕ ਕੀਤਾ ਉਹਨਾਂ ਕਿਹਾ ਕਿ ਇਕ ਸਾਲ ਪਹਿਲਾਂ ਗੰਨੇ ਦੀ ਫ਼ਸਲ ਦਾ ਲਾਗਤ ਮੁੱਲ 390 ਰੁਪਏ ਪ੍ਰਤੀ ਕੁਇੰਟਲ ਸੀ ਪਰੰਤੂ ਹੁਣ ਤੇ ਖਾਦ, ਡੀਜਲ, ਦਵਾਈਆ, ਤੇ ਹੋਰ ਖ਼ਰਚਾ ਬਹੁਤ ਜ਼ਿਆਦਾ ਹੈ, ਇਕ ਪਾਸੇ ਖੰਡ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਗੰਨੇ ਨਾਲ ਖੰਡ, ਸ਼ਰਾਬ, ਇਥੋਨੋਲ, ਸ਼ੀਰਾ, ਤੇ ਵਿਕਾਸ ਨਿਕਲਦਾ ਹੈ ਤੇ ਗੰਨੇ ਦਾ ਰੇਟ 431 ਪੈਸੇ ਪ੍ਰਤੀ ਕਿਲੋ ਕਰਕੇ ਸਰਕਾਰ ਆਪਣੀ ਪਿੱਠ ਥਾਪੜਦੀ ਨਜ਼ਰ ਆ ਰਹੀ ਹੈ, ਅੱਜ ਪੂਰੇ ਭਾਰਤ ਵਿੱਚ ਗੰਨੇ ਦੇ ਰੇਟ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਕੀਤਾ ਵਾਧਾ ਬਹੁਤ ਘੱਟ ਹੈ ਸਰਕਾਰ ਨੂੰ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਜਿੱਥੇ ਕਰਜ਼ੇ ਦੀ ਮਾਰ ਹੇਠ ਚੱਲ ਰਹੇ ਹਨ ਉੱਥੇ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਤੁਰੰਤ ਦੇਣਾ ਸਮੇਂ ਦੀ ਲੋੜ ਹੈ।