- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਵਲੋਂ ਚੁੱਕਿਆ ਮੁੱਦਾ ਵਿਧਾਨ ਸਭਾ ’ਚ ਗੂੰਜਿਆ

- ਖ਼ਬਰ ਦਾ ਅਸਰ
- ਤਲਵਾੜਾ ਦੇ ਨੇਚਰ ਅਵੇਅਰਨੈੱਸ ਕੈਂਪ ਦਾ ਮਾਮਲਾ, ਵਿਧਾਇਕ ਘੁੰਮਣ ਨੇ ਗੁਮਰਾਹ ਕਰਨ ਵਾਲੇ ਅਫਸਰਾਂ ਵਿਰੁੱਧ ਕਾਰਵਾਈ ਕਰਨ ਦਾ ਲਗਾਇਆ ਪ੍ਰਸ਼ਨ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਵਿਚ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਆਪਣੇ ਹਲਕੇ ਦੇ ਕਸਬਾ ਤਲਵਾੜਾ ਵਿਖੇ ਬਣਾਏ ਜਾ ਰਹੇ ਨੇਚਰ ਅਵੇਅਰਨੈੱਸ ਕੈਂਪ ਨੂੰ ਅਣਗੌਲਿਆ ਕਰਨ ਦਾ ਪ੍ਰਸ਼ਨ ਲਗਾਇਆ। ਵਿਧਾਇਕ ਦੇ ਪ੍ਰਸ਼ਨ ਤੋਂ ਬਾਅਦ ਸਬੰਧਿਤ ਮੰਤਰੀ ਦੇ ਉੱਤਰ ਤੋਂ ਵੀ ਵਿਧਾਇਕ ਸਤੁੰਸ਼ਟ ਨਜ਼ਰ ਨਾ ਆਏ ਤਾਂ ਉਨ੍ਹਾਂ ਅਜਿਹੇ ਉਦਘਾਟਨਾਂ ਤੋਂ ਗੁਰੇਜ ਕਰ ਕੇ ਸਬੰਧਿਤ ਗੁਮਰਾਹ ਕਰਨ ਵਾਲੇ ਅਫਸਰਾਂ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ। 18 ਅਪ੍ਰੈਲ 2025 ਨੂੰ ਤਲਵਾੜਾ ਵਿਖੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਅਤੇ ਮੰਤਰੀ ਲਾਲ ਚੰਦ ਚੱਕਕਟਾਰੂ ਵੱਲੋਂ ਤਲਵਾੜਾ ਵਿੱਚ ਨੇਚਰ ਅਵੇਅਰਨੈਸ ਕੈਂਪ ਦਾ ਨੀਂਹ ਪੱਥਰ ਰੱਖਿਆ ਸੀ, ਜਿਸ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੂਰਾ ਹੁੰਦਾ ਨਾ ਦੇਖ਼ ਬੋਰੀ ਨਾਲ ਢੱਕ ਕੇ ਕਿੱਲਾਂ ਲਗਾ ਦਿੱਤੀਆਂ ਸਨ। ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੱਸਿਆ ਸੀ ਕਿ ਇਹ ਪ੍ਰੋਜੈਕਟ ਈਕੋ-ਟੂਰਿਜ਼ਮ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਦੀ ਅੰਦਾਜ਼ਨ ਲਾਗਤ ਲਗਭਗ 80 ਲੱਖ ਰੁਪਏ ਹੈ। ਇਹ ਕੈਂਪ ਪੌਂਗ ਡੈਮ ਦੇ ਨੇੜੇ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੋਵੇਗਾ। ਇਸ ਵਿੱਚ 2 ਅਸਥਾਈ ਝੌਂਪੜੀਆਂ, 1 ਰਸੋਈ, 1 ਡਾਇਨਿੰਗ ਹਾਲ ਅਤੇ ਸਥਾਨਕ ਵਾਸੀਆਂ ਲਈ ਕੈਂਟੀਨ ਦੀ ਸਹੂਲਤ ਵੀ ਸ਼ਾਮਲ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਪ੍ਰੋਜੈਕਟ ਅਧੀਨ ਹਵਾ ਮਹਿਲ ਕੈਂਪ ਤੋਂ ਤਲਵਾੜਾ ਤੱਕ 2 ਕਿਲੋਮੀਟਰ ਲੰਬੀ ਨੇਚਰ ਟ੍ਰੇਲ ਬਣਾਈ ਜਾਵੇਗੀ ਅਤੇ ਸ਼ਾਹ ਨਹਿਰ ਬੈਰਾਜ ’ਤੇ ਵਾਟਰ ਸਪੋਰਟਸ ਦੀ ਸਹੂਲਤ ਵੀ ਸੈਲਾਨੀਆਂ ਲਈ ਉਪਲਬਧ ਹੋਵੇਗੀ। ਪੌਂਗ ਡੈਮ, ਜੋ ਹਰ ਸਾਲ ਲੱਖਾਂ ਪ੍ਰਵਾਸੀ ਪੰਛੀਆਂ ਦਾ ਗੜ੍ਹ ਹੁੰਦਾ ਹੈ, ਹੁਣ ਸੈਲਾਨੀਆਂ ਲਈ ਇੱਕ ਨਵਾਂ ਠਹਿਰਾਅ ਸਥਾਨ ਬਣੇਗਾ। ਦਾਅਵੇ ਅਨੁਸਾਰ ਇਹ ਪ੍ਰੋਜੈਕਟ ਆਮਦਨ ਸ਼ੇਅਰਿੰਗ ਮਾਡਲ ’ਤੇ ਆਧਾਰਤ ਹੋਵੇਗਾ, ਜਿਸ ਨਾਲ ਸਥਾਨਕ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਐਤਵਾਰ 1 ਅਗਸਤ ਨੂੰ ‘ਪੰਜਾਬੀ ਜਾਗਰਣ’ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ। ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ’ਤੇ ਕੰਮ ਸ਼ੁਰੂ ਨਾ ਹੋ ਸਕਿਆ। ਮੰਤਰੀ ਵੱਲੋਂ ਰੱਖੇ ਇਸ ਨੀਂਹ ਪੱਥਰ ਨੂੰ ਬੋਰੀਆਂ ਦੀ ਬਣਾਈ ਤਰਪਾਲ ਨਾਲ ਪ੍ਰਸ਼ਾਸਨ ਨੇ ਢੱਕ ਦਿੱਤਾ ਤਾਂ ਜੋ ਵਿਰੋਧੀਆਂ ਦੇ ਪ੍ਰਸ਼ਨਾਂ ਤੋਂ ਬਚਿਆ ਜਾ ਸਕੇ। ਕਰੀਬ 80 ਲੱਖ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲਾ ਪ੍ਰੋਜਕੈਟ ਹੈ। ਹਵਾ ਮਹਿਲ ਦੇ ਨਾਮ ਨਾਮ ਇਲਾਕੇ ਅੰਦਰ ਪ੍ਰਸਿੱਧ ਸਥਾਨ ਨੇ ਕੋਰੋਨਾ ਮੌਕੇ ਹਜ਼ਾਰਾਂ ਇਨਸਾਨੀ ਜ਼ਿੰਦਗੀਆਂ ਆਪਣੇ ਸਾਫ-ਸੁਥਰੇ ਵਾਤਾਵਰਣ ਨਾਲ ਬਚਾਈਆਂ ਸਨ।
ਵਿਧਾਨ ਸਭਾ ਦੇ ਪ੍ਰਸ਼਼ਨ ਕਾਲ ਵਿਚ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਮੰਤਰੀ ਲਾਲ ਚੰਦ ਚੱਕ ਕਟਾਰੂ ਨੂੰ ਪ੍ਰਸ਼ਨ ਕਰਦਿਆਂ ਨਾਰਾਜ਼ਗੀ ਜਾਹਿਰ ਕੀਤੀ ਕਿ ਜੇਕਰ ਇਨ੍ਹਾਂ ਪ੍ਰੋਜੈਕਟਾਂ ਨੂੰ ਸ਼ੁਰੂ ਨਹੀਂ ਕਰਨਾ ਹੁੰਦਾ ਤਾਂ ਗੁਮਰਾਹ ਕਰਨ ਅਤੇ ਸਲਾਹ ਦੇਣ ਵਾਲੇ ਅਜਿਹੇ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਵਿਚ ਗਲਤ ਸੰਦੇਸ਼ ਨਾ ਜਾਵੇ। ਸਬੰਧਿਤ ਮੰਤਰੀ ਲਾਲ ਚੰਦ ਕਟਾਰੂ ਨੇ ਦੱਸਿਆ ਕਿ ਇਹ ਕੇਂਦਰੀ ਪ੍ਰੋਜੈਕਟ ਸੀ ਅਤੇ ਕੇਂਦਰ ਵੱਲੋਂ ਕੁੱਝ ਮਨਜ਼ੂਰੀਆਂ ਨਹੀਂ ਮਿਲੀਆਂ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਦਿੱਕਤਾਂ ਨੂੰ ਜਲਦੀ ਖ਼ਤਮ ਕਰ ਕੇ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ।