- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੀਖਿਆ ਦੀ ਤਰੀਖ ਇੱਕੋ ਹੋਣ ਕਾਰਨ ਨੌਜਵਾਨ ਭੰਬੜ ਭੂਸੇ ’ਚ

ਬਲਜੀਤ ਸਿੰਘ, ਪੰਜਾਬੀ ਜਾਗਰਣ, ਮਿਆਣੀ : ਪੰਜਾਬ ਸਰਕਾਰ ਦੇ ਵੇਰਕਾ ਮਿਲਕ ਪਲਾਂਟ ਅਤੇ ਕੇਂਦਰ ਸਰਕਾਰ ਦੇ ਬੈਂਕਿੰਗ ਖੇਤਰ ਵਿੱਚ ਨੌਕਰੀਆਂ ਦੇ ਚਾਹਵਾਨ ਹਜ਼ਾਰਾਂ ਉਮੀਦਵਾਰ ਉਸ ਸਮੇਂ ਭੰਬਲ ਭੂਸੇ ਵਿੱਚ ਪੈ ਗਏ। ਵੇਰਕਾ ਤੇ ਬੈਂਕਿੰਗ ਖੇਤਰ ਦੀ ਪ੍ਰੀਖਿਆ ਲਈ ਇੱਕੋ ਹੀ ਤਾਰੀਖ ਨਿਸ਼ਚਿਤ ਕਰ ਦਿੱਤੀ ਗਈ। ਬੈਂਕਿੰਗ ਖੇਤਰ ਦੀਆਂ ਪ੍ਰੀਖਿਆਵਾਂ ਜ਼ਿਲਿ੍ਹਆਂ ਵਿੱਚ, ਜਦਕਿ ਵੇਰਕਾ ਦੀ ਪ੍ਰੀਖਿਆ ਚੰਡੀਗੜ੍ਹ ਵਿੱਚ ਹੋਣ ਕਾਰਨ ਉਮੀਦਵਾਰ ਨਹੀਂ ਪਹੁੰਚ ਸਕਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਟਾਂਡਾ ਦੇ ਭਾਜਪਾ ਆਗੂ ਰਸ਼ਪਾਲ ਸਿੰਘ ਚਰੜ ਨੇ ਭਾਜਪਾ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ 4-5 ਮਹੀਨੇ ਪਹਿਲਾਂ ਕੇਂਦਰ ਸਰਕਾਰ ਦੇ ਬੈਂਕਾਂ ਵਲੋਂ ਨੌਕਰੀਆਂ ਲਈ 4 ਅਕਤੂਬਰ ਨੂੰ ਪ੍ਰੀਖਿਆ ਦੇਣ ਦੀ ਤਰੀਖ ਤੈਅ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵੇਰਕਾ ਵੱਲੋਂ 4 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਟੈਸਟ 4 ਅਕਤੂਬਰ ਨੂੰ ਇੱਕੋ ਦਿਨ ਤੇ ਇੱਕੋ ਹੀ ਸਮੇਂ ਨਿਰਧਾਰਤ ਹੋਣ ਕਾਰਨ ਨੌਜਵਾਨਾਂ ਨੂੰ ਇਨ੍ਹਾਂ ਵਿੱਚੋਂ ਕਿਸੇ ਇੱਕ ਪ੍ਰੀਖਿਆ ਨੂੰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ 4 ਅਕਤੂਬਰ ਦੀ ਪ੍ਰੀਖਿਆ ਲਈ ਕੋਈ ਹੋਰ ਤਾਰੀਖ ਨਿਸ਼ਚਿਤ ਕੀਤੀ ਜਾਵੇ ਤਾਂ ਜੋ ਨੌਜਵਾਨ ਬੈਂਕਿੰਗ ਦੀ ਪ੍ਰੀਖਿਆ ਚਿੰਤਾ ਮੁਕਤ ਹੋ ਕੇ ਦੇ ਸਕਣ।