- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੇ ਸੀਟਾ ਜਿੱਤਣ ਤੇ ਵੀ ਪ੍ਰਧਾਨ ਬਣਾਉਣ ਵਿੱਚ ਰਹੀ ਅਸਫ਼ਲ ਆਪ

ਕਮਲ, ਪੰਜਾਬੀ ਜਾਗਰਣ
ਹਰਿਆਣਾ : ਨਗਰ ਕੌਂਸਲ ਸ਼ਾਮ ਚੁਰਾਸੀ ਦੀ ਪ੍ਰਧਾਨਗੀ ਨੂੰ ਲੈ ਕੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਾਰਡ ਨੰਬਰ 1 ਤੋਂ ਆਪ ਦੀ ਉਮੀਦਵਾਰ ਹਰਭਜਨ ਕੌਰ ਨੇ ਪ੍ਰਧਾਨਗੀ ਨੂੰ ਲੈ ਕੇ ਆਪਣਾ ਨਾਮ ਅਧਿਕਾਰੀਆਂ ਅੱਗੇ ਰੱਖਿਆ। ਜਿਸ ਵਿੱਚ ਵਾਰਡ ਨੰਬਰ 3 ਤੋਂ ਆਪ ਦੇ ਜੇਤੂ ਉਮੀਦਵਾਰ ਰਵਿੰਦਰ ਕੁਮਾਰ, ਵਾਰਡ ਨੰਬਰ 5 ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਹੀਰਾ ਲਾਲ, ਵਾਰਡ ਨੰਬਰ 6ਤੋ ਕਾਂਗਰਸ ਦੇ ਜੇਤੂ ਉਮੀਦਵਾਰ ਦਲਜਿੰਦਰ ਸੋਹਲ ਅਤੇ ਵਾਰਡ ਨੰ 9 ਤੋਂ ਜੇਤੂ ਰਹੀ ਆਜ਼ਾਦ ਉਮੀਦਵਾਰ ਸੁਨੀਤਾ ਨੇ ਹਰਭਜਨ ਕੌਰ ਨੂੰ ਪ੍ਰਧਾਨ ਬਣਾਉਣ ਲਈ ਸਮਰਥਨ ਦਿੱਤਾ। ਵਾਰਡ ਨੰਬਰ 4 ਤੋਂ ਜੇਤੂ ਰਹੀ ਆਪ ਦੀ ਉਮੀਦਵਾਰ ਕੁਲਵਿੰਦਰ ਕੌਰ ਦਾ ਪ੍ਰਧਾਨਗੀ ਲਈ ਵਿਧਾਇਕ ਰਵਜੋਤ ਵੱਲੋਂ ਨਾਮ ਲਿਆ ਗਿਆ। ਜਿਸ ਵਿੱਚ ਵਾਰਡ ਨੰਬਰ 2 ਤੋਂ ਜੇਤੂ ਰਹੀ ਆਪ ਦੀ ਉਮੀਦਵਾਰ ਮਿੰਦੋ, ਅਤੇ ਵਾਰਡ ਨੰਬਰ 8 ਤੋਂ ਜੇਤੂ ਰਹੀ ਆਪ ਦੀ ਉਮੀਦਵਾਰ ਪੂਜਾ ਰਾਣੀ, ਅਤੇ ਵਾਰਡ ਨੰਬਰ ਸੱਤ ਤੋਂ ਜੇਤੂ ਰਹੇ ਆਪ ਦੇ ਉਮੀਦਵਾਰ ਹਰਮੇਸ਼ ਕੁਮਾਰ ਵੱਲੋਂ ਕੁਲਵਿੰਦਰ ਕੌਰ ਨੂੰ ਆਪਣਾ ਸਮਰਥਨ ਦਿੱਤਾ ਗਿਆ। ਕੁਲਵਿੰਦਰ ਕੌਰ ਨੂੰ ਵਿਧਾਇਕ ਵੱਲੋਂ ਆਪਣਾ ਸਮਰਥਨ ਦੇਣ ਦੇ ਨਾਲ ਪ੍ਰਧਾਨਗੀ ਨੂੰ ਲੈ ਕੇ ਪੰਜ ਪੰਜ ਵੋਟਾਂ ਪੈਣ ਕਰ ਕੇ ਹਲਕਾ ਸ਼ਾਮਚੁਰਾਸੀ ਦੀ ਪ੍ਰਧਾਨਗੀ ਨੂੰ ਲੈ ਕੇ ਮੀਟਿੰਗ ਬੇਸਿੱਟਾਂ ਨਿਕਲੀ ਅਤੇ ਅਤੇ ਨਗਰ ਕੌਂਸਲ ਸ਼ਾਮ ਚੁਰਾਸੀ ਦੀ ਪ੍ਰਧਾਨਗੀ ਦੀ ਚੋਣ ਨਹੀਂ ਹੋ ਸਕੀ।
ਇੱਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਸ਼ਾਮ ਚੁਰਾਸੀ ਦੀਆਂ ਚੋਣਾਂ ਹੋਈਆਂ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਦੀਆਂ 6 ਸੀਟਾਂ ਫੋਨ ਦੇ ਬਾਵਜੂਦ ਵੀ ਆਪ ਆਪਣੀ ਪਾਰਟੀ ਦਾ ਪ੍ਰਧਾਨ ਬਣਾਉਣ ਵਿੱਚ ਅਜੇ ਤੱਕ ਅਸਫ਼ਲ ਰਹੀ ਹੈ। ਇੱਥੇ ਦੱਸਣਯੋਗ ਇਹ ਹੈ ਕਿ ਨਗਰ ਕੌਂਸਲ ਹਰਿਆਣਾ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੂੰ 11 ਸੀਟਾਂ ਵਿੱਚੋਂ ਸੱਤ ਸੀਟਾਂ ਮਿਲਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਹਰਿਆਣਾ ਦਾ ਪ੍ਰਧਾਨ ਬਣਾਉਣ ਲਈ ਕਾਂਗਰਸ ਦੀਆਂ ਦੋ ਸੀਟਾਂ ਦਾ ਸਹਾਰਾ ਲੈਣਾ ਪਿਆ ਸੀ, ਜਿਸ ਦੇ ਨਾਲ ਕਸਬਾ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਸੀ।
ਕੀ ਕਹਿੰਦੇ ਹਨ ਕੌਂਸਲਰ : ਇਸ ਮੌਕੇ ਉਨ੍ਹਾਂ ਕਿਹਾ ਕਿ ਦੋਵੇਂ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਐਲਾਨੇ ਗਏ ਉਮੀਦਵਾਰ ਆਮ ਆਦਮੀ ਪਾਰਟੀ ਦੇ ਨਾਲ ਹੀ ਸੰਬੰਧ ਰੱਖਦੇ ਸਨ ਪਰ ਵਿਧਾਇਕ ਡਾਕਟਰ ਰਵਜੋਤ ਵੱਲੋਂ ਇੱਕ ਪਾਰਟੀ ਦੀ ਹੀ ਸੁਣੀ ਗਈ ਅਤੇ ਦੂਜੀ ਪਾਰਟੀ ਦਾ ਉਨ੍ਹਾਂ ਵੱਲੋਂ ਸਾਥ ਨਹੀਂ ਦਿੱਤਾ ਗਿਆ, ਜਿਸ ਕਾਰਨ ਪ੍ਰਧਾਨਗੀ ਲਈ ਕੀਤੀ ਗਈ ਮੀਟਿੰਗ ਬੇਸਿੱਟਾ ਨਿਕਲੀ।