- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹੱਲਾ ਨੀਲਕੰਠ ’ਚ 30 ਘਰਾਂ ਦੇ ਬਿਜਲਈ ਉਪਕਰਣ ਸੜੇ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਬਾਅਦ ਦੁਪਿਹਰ ਹੁਸ਼ਿਆਰਪੁਰ ਦੇ ਮੁਹੱਲਾ ਨੀਲਕੰਠ ਦੇ ਬਿਜਲੀ ਕੱਟਾਂ ਤੋਂ ਸਤਾਏ ਲੋਕਾਂ ਲਈ ਉਸ ਸਮੇਂ ਵੱਡੀ ਮੁਸੀਬਤ ਖ਼ੜ੍ਹੀ ਹੋ ਗਈ, ਜਦੋਂ ਬਿਜਲੀ ਵਿਭਾਗ ਵੱਲੋਂ ਟਰਾਂਸਫ਼ਾਰਮਰ ਦੀ ਮੁਰੰਮਤ ਤੋਂ ਬਾਅਦ ਛੱਡੀ ਬਿਜਲੀ ਨਾਲ 30 ਘਰਾਂ ਦੇ ਬਿਜਲਈ ਯੰਤਰ ਸੜ ਗਏ। ਗਰਮੀ ਤੇ ਹੁੰਮਸ ਦੇ ਸਤਾਏ ਲੋਕਾਂ ਘਰਾਂ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਬਿਜਲੀ ਵਿਭਾਗ ਨੂੰ ਜੰਮ ਕੇ ਕੋਸਣਾ ਸ਼ੁਰੂ ਕਰ ਦਿੱਤਾ।
ਜਾਣਕਾਰੀ ਅਨੁਸਾਰ ਬਾਅਦ ਦੁਪਿਹਰ ਹੁਸ਼ਿਆਰਪੁਰ ਦੇ ਬਾਹਰਵਾਰ ਮੁਹੱਲਾ ਨੀਲਕੰਠ ਦੇ ਬਾਹਰ ਲੱਗੇ ਟਰਾਂਸਫਾਰਮਰ ’ਚ ਅਚਾਨਕ ਲਪਟਾ ਨਿੱਲ ਗਈਆਂ। ਅਚਾਨਕ ਵਧੀ ਵੋਲਟੇਜ ਕਾਰਨ ਘਰਾਂ ਵਿਚ ਜਗ ਰਹੇ ਬੱਲਬ ਅਤੇ ਹੋਰ ਸਾਮਾਨ ਤੇਜ਼ ਰੌਸ਼ਨੀ ਦੇ ਕੇ ਬੰਦ ਹੋ ਗਏ। ਪੀੜਤ ਸਾਈਮਨ ਭਾਟੀਆ, ਸੁਖਦੇਵ ਸਿੰਘ, ਹਰਮੇਸ਼ ਲਾਲ, ਨਰਿੰਦਰ ਕੁਮਾਰ, ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੀ ਬਿਜਲਈ ਵੋਲਟੇਜ ਰੋਜ਼ਾਨਾ ਹੀ ਘਟਦੀ ਵੱਧਦੀ ਸੀ, ਜਿਸ ਕਾਰਨ ਉਨ੍ਹਾਂ ਬਿਜਲੀ ਵਿਭਾਗ ਨੂੰ ਕਈ ਸ਼ਿਕਾਇਤਾਂ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਬਿਜਲੀ ਵਿਭਾਗ ਦੇ ਕਰਮਚਾਰੀ ਅਤੇ ਠੇਕੇਦਾਰਾਂ ਦਾ ਕਰਿੰਦੇ ਟਰਾਂਸਫ਼ਾਰਮਰ ਠੀਕ ਕਰਨ ਲਈ ਅਤੇ ਲੰਬਾ ਸਮਾਂ ਬਿਜਲਲੀ ਬੰਦ ਰੱਖੀ। ਉਨ੍ਹਾਂ ਦੱਸਿਆ ਕਿ ਜਿਉਂ ਹੀ ਉਨ੍ਹਾਂ ਦੇ ਜਾਣ ਤੋਂ ਬਾਅਦ ਬਿਜਲੀ ਆਈ ਤਾਂ ਉਨ੍ਹਾਂ ਦੇ ਘਰਾਂ ਵਿਚ ਲੱਗੇ ਬੱਲਬ ਤੇਜ਼ ਰੌਸ਼ਨੀ ਨਾਲ ਜਗਮਗਾ ਉੱਠੇ ਅਤੇ ਆਵਾਜ਼ ਕਰ ਕੇ ਬੰਦ ਹੋ ਗਏ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਪਰ ਜਦੋਂ ਉਨ੍ਹਾਂ ਦੇ ਛੱਤ ਵਾਲੇ ਪੱਖ਼ੇ, ਟੇਬਲ ਫ਼ੈਨ, ਫਰਾਟਾ ਪੱਖੇ, ਫਰਿਜ, ਟੀਵੀ, ਐੱਲਸੀਡੀ, ਪ੍ਰੈੱਸਾਂ, ਕੂਲਰ ਚੱਲਣੋਂ ਬੰਦ ਹੋ ਕੇ ਧੂੰਆਂ ਛੱਡਣ ਲੱਗ ਪਏ ਤਾਂ ਉਨ੍ਹਾਂ ਨੂੰ ਸਾਰਾ ਮਾਮਲਾ ਸਮਝ ਆਇਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੁੜ ਟਰਾਂਸਫ਼ਾਰਮਰ ਨਜ਼ਦੀਕ ਪਹੁੰਚੇ ਤਾਂ ਟਰਾਂਸਫਾਰਮਰ ਵੀ ਧੂੰਆਂ ਛੱਡ ਰਿਹਾ ਸੀ। ਬਿਜਲੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਮੁਰੰਮਤ ਤੋਂ ਬਾਅਦ ਅਚਾਨਕ ਹੀ ਵੋਲਟੇਜ਼ ਵਿਚ ਅਥਾਹ ਵਾਧਾ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਯੰਤਰਾਂ ਦੀ ਵੋਲਟੇਜ਼ ਵਧਣ ਕਾਰਨ ਯੰਤਰ ਵਧੀ ਵੋਲਟੇਜ਼ ਦਾ ਭਾਰ ਸਹਾਰ ਨਾ ਸਕੇ ਅਤੇ ਸੜ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਬਿਜਲਲੀ ਵਿਭਾਗ ਵਲੋਂ ਜਾਣਬੁੱਝ ਕੇ ਉਨ੍ਹਾਂ ਦੇ ਮੁਹੱਲੇ ਵਿਚ ਵਧੀਆ ਤਾਰਾਂ ਅਤੇ ਸਾਮਾਨ ਲਹੀਂ ਪਾਇਆ ਜਾਂਦਾ। ਉਨ੍ਹਾਂ ਆਪਣੇ ਨੁਕਸਾਨ ਦੀ ਭਰਪਾਈ ਲਈ ਬਿਜਲੀ ਵਿਭਾਗ ਤੋਂ ਮੰਗ ਕੀਤੀ।