- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਡਰਨ ਗਰੁੱਪ ਆਫ਼ ਕਾਲਜਿਸ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ
ਮੁਕੇਰੀਆਂ : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਪ੍ਰਬੰਧਨ ਅਤੇ ਕਾਮਰਸ ਵਿਭਾਗ ਵੱਲੋਂ ਬੀਬੀਏ ਅਤੇ ਬੀਕਾਮ ਦੇ ਵਿਦਿਆਰਥੀਆਂ ਲਈ ਪੈਪਸੀ ਪਲਾਂਟ ਪਠਾਨਕੋਟ ਵਿਖੇ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਸੰਚਾਲਨ ਅਸਿਸਟੈਂਟ ਪ੍ਰੋਫੈੱਸਰ ਸਲੋਨੀ ਵੱਲੋਂ ਕੀਤਾ ਗਿਆ। ਪਲਾਂਟ ਲਿਖੇ ਪੁੱਜਣ ’ਤੇ ਵਿਦਿਆਰਥੀਆਂ ਦਾ ਸਵਾਗਤ ਵਰੁਣ ਬੈਵਰੇਜਿਜ਼ ਲਿਮਟਿਡ ਦੇ ਐਗਜ਼ੀਕਿਊਟਿਵ ਬਲਸਿਮਰਨ ਸਿੰਘ, ਡਿਪਟੀ ਮੈਨੇਜ਼ਰ ਸੋਨੂੰ ਕੁਮਾਰ ਅਤੇ ਐੱਚਆਰ ਸੁਪਰਵਾਈਜ਼ਰ ਰਜਤ ਨੇ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਪਲਾਂਟ ਹੈੱਡ ਸੰਦੀਪ ਕੁਮਾਰ ਬਖਸ਼ੀ, ਐੱਚਆਰ ਹੈੱਡ ਪੰਕਜ ਅਤੇ ਹੋਰ ਪਲਾਂਟ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਉਦਯੋਗਿਕ ਖੇਤਰ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਉਤਪਾਦਨ ਅਤੇ ਨਿਰਮਾਣ ਖੇਤਰਾਂ, ਪਲਾਂਟ ਆਪ੍ਰੇਸ਼ਨਜ਼, ਗੁਣਵੱਤਾ ਨਿਯੰਤਰਣ ਪ੍ਰਕਿਰਿਆਵਾਂ ਅਤੇ ਹੋਰ ਸੰਚਾਲਨੀ ਭਾਗਾਂ ਦਾ ਦੌਰਾ ਕੀਤਾ। ਉਨ੍ਹਾਂ ਨੂੰ ਵੱਡੇ ਪੱਧਰ ’ਤੇ ਚੱਲ ਰਹੀ ਉਦਯੋਗਿਕ ਇਕਾਈ ਦੀ ਉਤਪਾਦਨ ਪ੍ਰਕਿਰਿਆ, ਗੁਣਵੱਤਾ ਪ੍ਰਬੰਧਨ, ਕਰਮਚਾਰੀ ਪ੍ਰਬੰਧਨ ਅਤੇ ਲੇਖਾਕਾਰੀ ਤੇ ਪ੍ਰਬੰਧਨ ਦੇ ਸਿਧਾਂਤਾਂ ਦੀ ਵਿਹਾਰਕ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਇਸ ਸਮੇਂ ਕੈਂਪਸ ਡਾਇਰੈਕਟਰ ਵਿਜੇਤਾ ਸ਼ਰਮਾ ਨੇ ਉਦਯੋਗਿਕ ਦੌਰਿਆਂ ਦੀ ਮਹੱਤਤਾ ਉਜਾਗਰ ਕੀਤੀ, ਜਦਕਿ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।