ਮਾਹਿਲਪੁਰ ’ਚ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਦੁਸਹਿਰਾ ਦਾ ਤਿਉਹਾਰ ਮਨਾਇਆ ਮਾਹਿਲਪੁਰ ’ਚ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਦੁਸਹਿਰਾ ਦਾ ਤਿਉਹਾਰ ਮਨਾਇਆ
Publish Date: Wed, 21 Oct 2026 03:31 PM (IST)
Updated Date: Wed, 21 Oct 2026 03:33 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ: ਸ੍ਰੀ ਰਾਮ ਲੀਲਾ ਕਮੇਟੀ ਮਾਹਿਲਪੁਰ ਵਲੋਂ ਹਰ ਸਾਲ ਤਰ੍ਹਾਂ ਇਸ ਵਾਰ ਦੁਸਹਿਰਾ ਦਾ ਤਿਊਹਾਰ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ,ਚਰਨਜੀਤ ਸਿੰਘ ਚੰਨੀ ਓ ਐਸ ਡੀ,ਆਪ ਦੇ ਸਮੂਹ ਹਲਕਾ ਗੜ੍ਹਸ਼ੰਕਰ ਤੇ ਮਾਹਿਲਪੁਰ ਦੇ ਆਗੂ ਤੇ ਵਰਕਰ ਵਿਸ਼ੇਸ਼ ਤੌਰ ’ਤੇ ਹਾਜਰ ਹੋਏ ਕੇ ਸਮੂਹ ਸੰਗਤਾ ਨੂੰ ਦੁਸਿਹਰੇ ਦੀਆ ਵਧਾਈਆ ਦਿਤੀਆ। ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ, ਸੰਤ ਮੇਜਰ ਦਾਸ ਹੱਲੂਵਾਲ, ਵਿਧਾਇਕ ਡਾ ਇਸ਼ਾਂਕ ਕੁਮਾਰ ਚੱਬੇਵਾਲ, ਭਾਜਪਾ ਆਗੂ ਨਿਮਿਸ਼ਾ ਮਹਿਤਾ ਹਲਕਾ ਇੰਚਾਰਜ ਗੜ੍ਹਸ਼ੰਕਰ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਡਾ.ਦਿਲਬਾਗ ਰਾਏ, ਕਾਂਗਰਸ ਆਗੂ ਅਮਰਪ੍ਰੀਤ ਸਿੰਘ ਲਾਲੀ ਗੜ੍ਹਸ਼ੰਕਰ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪਚਾਇਤ, ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ, ਸ਼ਸ਼ੀ ਬੰਗੜ ਵਾਇਸ ਪ੍ਰਧਾਨ ਨਗਰ ਪ੍ਰਧਾਨ, ਸੁਖਵਿੰਦਰ ਸਿੰਘ ਰਾਣੀਪੁਰ, ਦਵਿੰਦਰ ਸਿੰਘ ਬਾਹੋਵਾਲ, ਅਥਲੀਟ ਅਮਨਦੀਪ ਸਿੰਘ ਬੈਂਸ ਤੇ ਜਸਵੀਰ ਸਿੰਘ ਪਰਖੋਵਾਲ ਨੇ ਵਿਸ਼ੇਸ਼ ਤੌਰ ਸ਼ਿਰਕਤ ਕਰਦੇ ਹੋਏ ਦੁਸਹਿਰੇ ਦੀਆਂ ਵਧਾਈ ਦਿੱਤੀ। ਇਸ ਮੌਕੇ ਜੈ ਕਿਸ਼ਨ ਸਿੰਘ ਰੌੜੀ ਨੇ ਦੁਸਹਿਰਾ ਕਮੇਟੀ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ 11 ਅਕਤੂਬਰ ਤੋਂ ਸ਼ੁਰੂ ਰਾਮ ਲੀਲਾ ਦਾ ਅੰਤ ਕਰਦੇ ਹੋਏ ਦੁਸਹਿਰੇ ਦੇ ਤਿਉਹਾਰ ਮੌਕੇ ਕਮੇਟੀ ਵਲੋਂ ਰਾਵਣ, ਕੁੰਭ ਕਰਣ ਤੇ ਮੇਘ ਨਾਥ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੁਰਿੰਦਰ ਸ਼ਰਮਾ, ਬਲਵੀਰ ਠਾਕੁਰ, ਲੈਕ. ਸ਼ੰਭੂ ਦੱਤ, ਕੌਸਲਰ ਰਾਜ ਕੁਮਾਰ ਰਾਜੂ, ਸਰਪੰਚ ਮੁਨੀਸ਼ ਦਾਦੂਵਾਲ, ਸੀਤਾ ਰਾਮ ਸਾਬਕਾ ਕੌਸਲਰ, ਰਣਜੀਤ ਸਹੋਤਾ, ਚੇਤਨ ਸਚਦੇਵਾ, ਕੌਸਲਰ ਅਸ਼ੋਕ ਕੁਮਾਰ, ਨੰਬਰਦਾਰ ਅਨੂਪ ਸਿੰਘ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।