ਹੰਕਾਰ ਦਾ ਅੰਤ, ਸੱਚ ਦੀ ਜਿੱਤ ਦਾ ਸੰਦੇਸ਼ ਦੇ ਗਿਆ ਦੁਸਹਿਰਾ ਪਿਆਰ, ਭਾਈਚਾਰਾ ਤੇ ਸਦਭਾਵਨਾ ਕਾਇਮ ਰੱਖਣ ਦਾ ਸੰਦੇਸ਼ ਦੁਸਹਿਰਾ ਖ਼ਤਮ
Publish Date: Tue, 20 Oct 2026 06:59 PM (IST)
Updated Date: Tue, 20 Oct 2026 07:00 PM (IST)
200 ਤੋਂ ਵੱਧ ਬਜਰੰਗ ਬਲੀ ਦੀਆਂ ਝਾਕੀਆਂ ਨਾਲ ਰਾਮਮਈ ਹੋਇਆ ਸ਼ਹਿਰ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਅਆਰਪੁਰ : ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਪ੍ਰਧਾਨ ਗੋਪੀ ਚੰਦ ਕਪੂਰ ਦੀ ਅਗਵਾਈ ਹੇਠ ਦੁਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾ ਕੇ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਭਗਵਾਨ ਸ੍ਰੀ ਰਾਮ ਦੀ ਜਿੱਤ ਨੂੰ ਯਾਦ ਕੀਤਾ। ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਦੁਸਹਿਰਾ ਸਾਨੂੰ ਸਿੱਖਿਆ ਦਿੰਦਾ ਹੈ ਕਿ ਹੰਕਾਰ, ਝੂਠ ਅਤੇ ਅਨਿਆਂ ਦਾ ਅੰਤ ਨਿਸ਼ਚਿਤ ਹੈ ਅਤੇ ਸੱਚਾਈ ਤੇ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਵਲੋਂ ਪੁਤਲੇ ਦਾ ਦਹਿਨ ਕਰਕੇ ਬੁਰਾਈਆਂ ਨੂੰ ਤਿਆਗਣ ਅਤੇ ਸਮਾਜ ਵਿੱਚ ਪਿਆਰ, ਭਾਈਚਾਰਾ ਤੇ ਸਦਭਾਵਨਾ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਗਿਆ।ਬਜਰੰਗ ਬਲੀ ਦੀਆਂ ਝਾਕੀਆਂ ਨਾਲ ਰਾਮਮਈ ਹੋਇਆ ਸ਼ਹਿਰ ਹੁਸ਼ਿਆਰਪੁਰ ਸ਼ਹਿਰ ਵਿਚ ਅੱਜ ਸਵੇਰ ਤੋਂ ਹੀ ਬਜਰੰਗ ਬਲੀ ਦੀਆਂ ਝਾਕੀਆਂ ਨਾਲ ਸਾਰਾ ਸ਼ਹਿਰ ਰਾਮਮਈ ਹੋ ਗਿਆ। ਪੂਰੇ ਹੁਸ਼ਿਆਰਪੁਰ ਵਿਚ 200 ਤੋਂ ਵੱਧ ਬਜਰੰਗ ਬਲੀ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਪੰਜ ਵਜੇ ਤੱਕ ਬਾਜਾਰ ਵੀ ਸੁੰਨੇ ਹੋ ਗਏ ਸਨ। ਇਸ ਦਾ ਮੁੱਖ ਉਦੇਸ਼ ਭਗਵਾਨ ਹਨੂਮਾਨ ਪ੍ਰਤੀ ਸ਼ਰਧਾ ਪ੍ਰਗਟ ਕਰਨਾ, ਧਾਰਮਿਕ ਪਰੰਪਰਾਵਾਂ ਨੂੰ ਅੱਗੇ ਵਧਾਉਣਾ ਅਤੇ ਲੋਕਾਂ ਵਿੱਚ ਆਪਸੀ ਪਿਆਰ, ਭਾਈਚਾਰੇ ਤੇ ਸਦਭਾਵਨਾ ਦੀ ਭਾਵਨਾ ਮਜ਼ਬੂਤ ਕਰਨਾ ਹੈ। ਇਨ੍ਹਾਂ ਝਾਕੀਆਂ ਰਾਹੀਂ ਭਗਵਾਨ ਸ੍ਰੀ ਰਾਮ ਅਤੇ ਬਜਰੰਗ ਬਲੀ ਦੇ ਜੀਵਨ ਨਾਲ ਜੁੜੀਆਂ ਸਿੱਖਿਆਵਾਂ ਵੀ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਕੁੱਲੂ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦੁਸਹਿਰਾ ਸਾਰੇ ਭਾਰਤ ਵਿਚ ਰਾਵਣ ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜਨ ਤੋਂ ਬਾਅਦ ਦੁਸਿਹਰਾ ਖ਼ਤਮ ਹੋ ਜਾਂਦਾ ਹੈ ਪਰੰਤੂ ਹੁਸ਼ਿਆਰਪੁਰ ਦਾ ਦੁਸਹਿਰਾ ਪੂਰੇ 13 ਦਿਨ ਚੱਲਦਾ ਹੈ। 23 ਅਕਤੂਬਰ ਨੂੰ ਭਰਤ ਮਿਲਾਪ ਤੋਂ ਬਾਅਦ ਦੁਸਹਿਰਾ ਖ਼ਤਮ ਹੋਵੇਗਾ । ਉਸ ਦਿਨ ਪੂਰੇ ਹੁਸ਼ਿਆਰਪੁਰ ਵਿਚ ਆਤਿਸ਼ਬਾਜੀ ਹੋਵੇਗੀ ਜੋ ਆਪਣੇ ਆਪ ਵਿਚ ਪੂਰੇ ਪੰਜਾਬ ਵਿਚ ਆਕਰਸੋ਼ਣ ਦਾ ਕੇਂਦਰ ਹੁੰਦੀ ਹੈ। ਇਸ ਮੌਕੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਮੇਅਰ ਪਰਵੀਨ ਸੈਣੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ ਨੰਨੂ, ਚੇਅਰਮੈਨ ਸੰਦੀਪ ਸੈਣੀ, ਚੇਅਰਮੈਨ ਕਰਮਜੀਤ ਕੌਰ, ਚੇਅਰਮੈਨ ਜਸਪਾਲ ਚੇਚੀ, ਡਾ.ਕੁਲਦੀਪ ਨੰਦਾ, ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ, ਐੱਸਐੱਸਪੀ ਸੰਦੀਪ ਰਾਜਪਾਲ, ਐੱਸਐੱਸਪੀ ਸੰਦੀਪ ਰਾਜਪਾਲ, ਐੱਸ. ਰਾਜਨ ਸ਼ਰਮਾ, ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।ਚੇਅਰਮੈਨ ਸ਼ਿਵ ਸੂਦ, ਜਨਰਲ ਸਕੱਤਰ ਪ੍ਰਦੀਪ ਹਾਂਡਾ, ਰਾਕੇਸ਼ ਸੂਰੀ, ਸੰਜੀਵ ਐਰੀ, ਰਾਮ ਅਗਰਵਾਲ, ਰਮੇਸ਼ ਮਹਿਤਾ, ਕਮਲ ਵਰਮਾ, ਰਜਿੰਦਰ ਮੋਦਗਿਲ, ਤਰਸੇਮ ਮੋਦਗਿਲ, ਹਰੀਸ਼ ਆਨੰਦ, ਅਜੈ ਜੈਨ, ਦੀਪਕ ਵਾਲੀਆ, ਕਪਿਲ ਹਾਂਡਾ, ਅਸ਼ੀਸ਼ ਵਰਮਾ, ਸੁਨਹਿਰੀ ਸ਼ਰਮਾ, ਵਰੁਣ ਸ਼ਰਮਾ, ਡੀ.ਸੀ.ਪਰਸ਼ਦੀਪ , ਕੁਨਾਲ ਚਤਰਥ, ਪਵਨ ਸ਼ਰਮਾ, ਵਰੁਣ ਐਰੀ, ਦਵਿੰਦਰਨਾਥ ਬਿੰਦਾ, ਸੁਸ਼ੀਲ ਪਡਿਆਲ, ਰਾਕੇਸ਼ ਡੋਗਰਾ, ਰਾਜੇਸ਼ ਸੇਠੀ, ਮਨੋਜ ਦੱਤਾ, ਕ੍ਰਿਸ਼ਨ ਗੋਪਾਲ ਮੋਦਗਿਲ, ਭਾਰਤ ਭੂਸ਼ਣ ਵਰਮਾ, ਰਾਜਨ ਗੁਪਤਾ ਮਿੰਟੂ, ਸ਼ਿਵ ਜੈਨ, ਵਰੁਣ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਸ਼ਰਧਾਲੂ ਹਾਜਰ ਸਨ।