- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮ ਵਿਆਹ ਦੀ ਮਨਮੋਹਕ ਝਾਕੀ ਨੇ ਮੋਹਿਆ ਲੋਕਾਂ ਦਾ ਮਨ

ਕਮਲ, ਪੰਜਾਬੀ ਜਾਗਰਣ
ਹਰਿਆਣਾ : ਨਿਊ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਸ਼ੁੱਭ ਵਿਆਹ ਦੀ ਖੁਸ਼ੀ ਵਿੱਚ ਸ਼ੀਤਲਾ ਮਾਤਾ ਮੰਦਰ ਤੋਂ ਇਕ ਵਿਸ਼ਾਲ ਅਤੇ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਦੇਵੀ-ਦੇਵਤਿਆਂ ਦੀਆਂ ਮਨਮੋਹਕ ਝਾਕੀਆਂ, ਢੋਲ-ਨਗਾਰਿਆਂ ਅਤੇ ਭਗਤੀ ਸੰਗੀਤ ਨਾਲ ਸਜੀ ਇਸ ਸ਼ੋਭਾ ਯਾਤਰਾ ਵਿੱਚ ਰਾਮ ਵਿਆਹ ਦੀ ਮਨਮੋਹਕ ਝਾਕੀ ਨੇ ਮੋਹਿਆ ਲੋਕਾਂ ਦਾ ਮਨ ਮੋਹ ਲਿਆ। ਹਰਿਆਣਾ ਦੇਵਨਗਰੀ ਦੇ ਰੂਪ ਵਿੱਚ ਨਜ਼ਰ ਆਇਆ। ਸੋਸਾਇਟੀ ਦੇ ਪ੍ਰਧਾਨ ਸੰਜੀਵ ਮਿੱਠੂ, ਚੇਅਰਮੈਨ ਸੰਜੀਵ ਪੁੰਨੀ, ਸੰਜੇ ਕਪਿਲਾ, ਟੋਨੀ ਪੇਂਟਰ ਅਤੇ ਸਮੂਹ ਮੈਂਬਰਾਂ ਦੇ ਪ੍ਰਬੰਧਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਪ੍ਰਾਚੀਨ ਮਾਤਾ ਚਿੰਤਪੂਰਨੀ ਮੰਦਰ, ਬੱਸੀ ਬੱਲੋ ਦੇ ਮੁੱਖ ਸੇਵਾਦਾਰ ਬਾਬਾ ਅੰਕੁਸ਼ ਦੇਵਾ ਜੀ ਨੇ ਧਾਰਮਿਕ ਰਸਮਾਂ ਅਦਾ ਕਰਨ ਉਪਰੰਤ ਨਗਰ ਪਰਿਕਰਮਾ ਅਤੇ ਦੁਸਹਿਰਾ ਮੈਦਾਨ ਲਈ ਰਵਾਨਾ ਕੀਤਾ। ਦੁਸਹਿਰਾ ਮਹਾਉਤਸਵ ਰਾਮ ਦੇ ਵਿਆਹ ਦੀ ਝਾਕੀ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਕੇਵਲ ਤਿਉਹਾਰਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਆਪਣੇ ਰੋਜ਼ਾਨਾ ਜੀਵਨ ਵਿੱਚ ਵੀ ਅਪਣਾਉਣਾ ਚਾਹੀਦਾ ਹੈ।
ਸ਼ੋਭਾ ਯਾਤਰਾ ਵਿੱਚ ਭਗਵਾਨ ਸ੍ਰੀ ਗਣੇਸ਼, ਬ੍ਰਹਮਾ, ਵਿਸ਼ਨੂੰ, ਮਹੇਸ਼, ਰਾਜਾ ਦਸ਼ਰਥ, ਭਗਵਾਨ ਸ੍ਰੀ ਰਾਮ, ਲਕਸ਼ਮਣ, ਭਰਤ, ਸ਼ਤਰੂਘਨ ਅਤੇ ਸ੍ਰੀ ਹਨੂੰਮਾਨ ਜੀ ਸਮੇਤ ਵੱਖ-ਵੱਖ ਦੇਵੀ-ਦੇਵਤਿਆਂ ਤੇ ਰਾਜਿਆਂ ਦੀਆਂ ਮਨਮੋਹਕ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸ਼ੀਤਲਾ ਮਾਤਾ ਮੰਦਰ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਠਠਿਆਰਾ ਬਾਜ਼ਾਰ, ਮੇਨ ਬਾਜ਼ਾਰ, ਕਣਕ ਮੰਡੀ, ਕਮੇਟੀ ਬਾਜ਼ਾਰ, ਸੁਰਾਜਾ ਬਾਜ਼ਾਰ, ਪਹਾੜੀ ਗੇਟ ਤੋਂ ਹੁੰਦੀ ਹੋਈ ਦੁਸਹਿਰਾ ਮੈਦਾਨ ਪਹੁੰਚੀ। ਇਸ ਤੋਂ ਪਹਿਲਾਂ ਰਾਜਾ ਜਨਕ ਆਪਣੀ ਪੁੱਤਰੀ ਸੀਤਾ ਦੇ ਵਿਆਹ ਦੀ ਖੁਸ਼ੀ ਵਿੱਚ ਸਜਾਏ ਗਏ ਰੱਥ ’ਤੇ ਸਵਾਰ ਹੋ ਕੇ ਨਗਰ ਪਰਿਕਰਮਾ ਕਰਨ ਉਪਰੰਤ ਰਾਮਲੀਲਾ ਮੈਦਾਨ ਵਿੱਚ ਸਜਾਏ ਗਏ ਪੰਡਾਲ ਵਿੱਚ ਬਿਰਾਜਮਾਨ ਹੋਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਾਮਚੁਰਾਸੀ ਇੰਚਾਰਜ ਸੰਦੀਪ ਸੀਕਰੀ, ਪ੍ਰਿੰਸੀਪਲ ਹਰਜਿੰਦਰ ਸਿੰਘ, ਮੰਦਰ ਕਮੇਟੀ ਦੇ ਅਜੈ ਚਾਨਣ, ਵਰਿੰਦਰ ਗਿੱਲ, ਕਾਂਗਰਸੀ ਕੌਂਸਲਰ ਰਮਨ ਕੁਮਾਰ, ਸੁਖਦੇਵ ਸ਼ਰਮਾ, ਰਵਿੰਦਰ ਸ਼ਰਮਾ, ਮਾਸਟਰ ਰਾਮ ਸ਼ਰਨ, ਰਾਕੇਸ਼ ਠਾਕੁਰ, ਮਾਸਟਰ ਅਸ਼ੋਕ ਸ਼ਰਮਾ, ਥਾਣਾ ਮੁਖੀ ਗੁਰਬਚਨ ਸਿੰਘ, ਗਣੂ ਕਪਿਲਾ ਸਮੇਤ ਕਈ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।