ਡਾ ਰਵਜੋਤ ਸਿੰਘ ਦੀ ਟਿਕਟ ਦਾ ਐਲਾਨ ਨਾ ਹੋਣ ਕਾਰਣ ਹਲਕੇ ’ਚ ਚਰਚਾਵਾਂ ਸ਼ੁਰੂ ਡਾ ਰਵਜੋਤ ਸਿੰਘ ਦੀ ਟਿਕਟ ਦਾ ਐਲਾਨ ਨਾ ਹੋਣ ਕਾਰਣ ਹਲਕੇ ‘ ਚ ਚੁੰਝ ਚਰਚਾਵਾਂ ਸ਼ੁਰੂ
Publish Date: Sat, 14 Nov 2026 04:26 PM (IST)
Updated Date: Sat, 14 Nov 2026 04:27 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਹਲਕਾ ਸ਼ਾਮ ਚੌਰਾਸੀ ਲਈ ਪਾਰਟੀ ਦੀ ਟਿਕਟ ਲਈ ਸਭ ਤੋਂ ਵੱਧ ਮਜਬੂਤ ਮੰਨੇ ਜਾਂਦੇ ਆਗੂ ਡਾ ਰਵਜੋਤ ਸਿੰਘ ਲਈ ਅਜੇ ਤੱਕ ਪਾਰਟੀ ਹਾਈਕਮਾਡ ਵੱਲੋਂ ਦੁਆਰਾ ਟਿਕਟ ਦਾ ਐਲਾਨ ਨਾ ਕਰਨ ਕਰਕੇ ਜਿੱਥੇ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਉੱਥੇ ਸਿਆਸੀ ਗਲਿਆਰਿਆ ਵਿੱਚ ਕਈ ਤਰ੍ਹਾਂ ਦੀਆ ਚੁੰਝ ਚਰਚਾਵਾ ਵੀ ਸ਼ੁਰੂ ਹੋ ਗਈਆ ਹਨ। ਸੂਬੇ ਦੇ ਸਿਆਸੀ ਇਤਿਹਾਸ ਵਿੱਚ ਆਮ ਆਦਮੀ ਪਾਰਟੀ ਨੇ ਹੀ ਜਿਲ੍ਹਾ ਹੁਸ਼ਿਆਰਪੁਰ ਦੇ ਇਸ ਰਾਖਵੇਂ ਹਲਕੇ ਸ਼ਾਮ ਚੌਰਾਸੀ ਦੇ ਨੁਮਾਇੰਦੇ ਡਾ ਰਵਜੋਤ ਸਿੰਘ ਨੂੰ ਪਹਿਲਾਂ ਸਥਾਨਕ ਸਰਕਾਰਾਂ ਦਾ ਵਿਭਾਗ ਦੇ ਕੇ ਇਸ ਹਲਕੇ ਨੂੰ ਆਮ ਤੋਂ ਖਾਸ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਉਮੀਦਵਾਰ ਨਾ ਐਲਾਨਿਆ ਜਾਣਾ ਕਈ ਤਰ੍ਹਾਂ ਦੀਆ ਸ਼ੰਕਾਂਵਾਂ ਨੂੰ ਜਨਮ ਦੇ ਰਿਹਾ ਹੈ। ਹਾਲਾਂਕਿ ਸ਼ਾਮ ਚੌਰਾਸੀ ਦੀਆ ਵਿਰੋਧੀ ਪਾਰਟੀਆ ਸ਼ਾਇਦ ਅੰਦਰ ਖਾਤੇ ਇਹੀ ਚਾਹੁੰਦੀਆਂ ਹੋਣ ਕਿ ਆਮ ਆਦਮੀ ਪਾਰਟੀ ਆਪਣਾ ਪੁਰਾਣਾ ਉਮੀਦਵਾਰ ਬਦਲ ਕੇ ਕੋਈ ਨਵਾਂ ਚਿਹਰਾ ਚੋਣ ਮੈਦਾਨ ਵਿੱਚ ਉਤਾਰੇ ਅਤੇ ਵਿਰੋਧੀ ਉਮੀਦਵਾਰਾਂ ਲਈ ਜਿੱਤ ਦਾ ਰਾਹ ਆਸਾਨ ਹੋ ਜਾਵੇ। ਉਨ੍ਹਾਂ ਦੀ ਹਲੀਮੀ ਤੇ ਘੱਟ ਬੋਲਣ ਵਾਲੀ ਤਬੀਅਤ ਉਨ੍ਹਾਂ ਦੀ ਸ਼ਖਸ਼ੀਅਤ ਨੂੰ ਬਾਕੀਆ ਨਾਲੋਂ ਵੱਖਰਾ ਕਰਦੀ ਨਜ਼ਰ ਆ ਜਾਂਦੀ ਹੈ। ਪਿਛਲੇ ਇੱਕ ਦਹਾਕੇ ’ਚ ਉਨ੍ਹਾਂ ਆਪਣੀ ਅਜਿਹੀ ਪਛਾਣ ਬਣਾਈ ਹੈ ਕਿ ਉਸਦੀ ਆਲੋਚਨਾ ਕਰਨ ਵਾਲੇ ਵਿਰੋਧੀਆ ਨੂੰ ਡਾ ਰਵਜੋਤ ਸਿੰਘ ਵਾਰੇ ਬੋਲਣ ਤੋਂ ਪਹਿਲਾ ਕਈ ਵਾਰ ਸੋਚਣਾ ਪੈਦਾ ਹੈ। ਹਲਕਾ ਸ਼ਾਮ ਚੌਰਾਸੀ ਦੇ ਵਿਕਾਸ ਲਈ ਕਰਵਾਏ ਵਿਕਾਸ ਕਾਰਜਾਂ ਵਿਚ ਹਰ ਪਿੰਡ ਤੇ ਕਸਬੇ ਦੀਆ ਗਲੀਆ, ਨਾਲੀਆ, ਪਾਣੀ, ਸੀਵਰੇਜ, ਸਕੂਲ, ਹਸਪਤਾਲਾਂ ਦੀ ਬਿਹਤਰੀ ਦੇ ਨਾਲ ਨਾਲ ਕਸਬਾ ਹਰਿਆਣਾ ਵਿੱਰ 30 ਬਿਸਤਰਿਆ ਵਾਲਾ ਵੱਡਾ ਹਸਪਤਾਲ, ਕਸਬਾ ਹਰਿਆਣਾ ਨੂੰ ਸਬ ਤਹਿਸੀਲ ਦਾ ਦਰਜਾ ਸਮੇਤ ਕਾਰਜ ਹਨ, ਜਿਹੜੇ ਡਾ ਰਵਜੋਤ ਸਿੰਘ ਤੋਂ ਬਿਨ੍ਹਾਂ ਹੋਰ ਕਿਸੇ ਨੁਮਾਇੰੰਦੇ ਦੇ ਹਿੱਸੇ ਨਹੀ ਆਏ। ਸ਼ਾਮ ਚੌਰਾਸੀ ਵਿੱਚ ਵਿਰੋਧੀ ਕਾਂਗਰਸ ਪਾਰਟੀ ਵੱਲੋਂ ਪਿਛਲੀ ਵਾਰ ਵਿਧਾਇਕ ਰਹੇ ਪਵਨ ਕੁਮਾਰ ਆਦੀਆ ਹਮੇਸ਼ਾ ਆਪ ਸਰਕਾਰ ਦੀਆ ਖਾਮੀਆ ਨੂੰ ਮੀਡੀਏ ਅਤੇ ਹੋਰ ਪ੍ਰਚਾਰ ਦੇ ਸਾਧਨਾ ਰਾਹੀ ਪ੍ਰਚਾਰਨ ਦਾ ਕੋਈ ਮੌਕਾ ਨਾ ਖੰਝਾਉਣ ਕਰਕੇ ਹਮੇਸ਼ਾ ਲੋਕਾਂ ਤੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਦੇ ਰਹੇ ਹਨ ਅਤੇ ਕਾਂਗਰਸ ਦਾ ਪਾਰਟੀ ਕੇਡਰ ਹਮੇਸ਼ਾ ਉਨ੍ਹਾਂ ਨਾਲ ਰਹਿਣ ਕਰਕੇ ਉਹ ਸੱਤਾਧਾਰੀ ਪਾਰਟੀ ਨੂੰ ਹਰ ਹਾਲ ਵਿੱਚ ਤਕੜੀ ਟੱਕਰ ਦੇਣ ਦਾ ਸਮਰੱਥਾ ਰੱਖਦੇ ਹਨ। ਅਕਾਲੀ ਦੱਲ ਦੇ ਹਲਕਾ ਇੰਚਾਰਜ ਪ੍ਰੋ ਸੰਦੀਪ ਸਿੰਘ ਸੀਕਰੀ ਨੇ ਵੀ ਸਤੰਬਰ 26 ਵਿੱਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾ ਦੌਰਾਨ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਹਲਕੇ ਦੇ ਪੜ੍ਹੇ ਲਿਖੇ ਲੋਕਾਂ, ਵਿਦਿਆਰਥੀਆ ਤੇ ਮੁਲਾਜਮਾਂ ਤੱਕ ਪ੍ਰੋ ਸੀਕਰੀ ਦੀ ਪਹੰਚ ਵੀ ਉਸਦੇ ਵਿਰੋਧੀਆ ਲਈ ਚਿੰਤਾ ਦਾ ਕਾਰਣ ਬਣ ਸਕਦੀ ਹੈ। ਇਸ ਹਲਕੇ ਤੋਂ ਅਕਾਲੀ ਦਲ ਵੱਲੋਂ ਕਈ ਵਾਰ ਨੁਮਾਇੰਦਗੀ ਕਰ ਚੁੱਕੀ ਤੇ ਹੁਣ ਭਾਜਪਾ ਵੱਲੋਂ ਹਲਕੇ ਵਿੱਚ ਸਰਗਰਮ ਮਹਿਲਾ ਆਗੂ ਬੀਬੀ ਮਹਿੰਦਰ ਕੌਰ ਜੋਸ਼ ਵੀ ਹਲਕੇ ਦੇ ਲੋਕਾਂ ਵਿੱਚ ਆਪਣੇ ਪੁਰਾਣੇ ਸਬੰਧਾ ਕਾਰਣ ਹਲਕੇ ਦਾ ਸਿਆਸੀ ਗਣਿਤ ਵਿਗਾੜਨ ਦੀ ਤਾਕਤ ਰੱਖਦੀ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋ ਜਾਂਦਾ ਹੈ ਤਾਂ ਇਹ ਦੋਵੇ ਪਾਰਟੀਆ ਰਲ ਕੇ ਆਪਣੀਆ ਮੁੱਖ ਵਿਰੋਧੀ ਪਾਰਟੀਆ ਨੂੰ ਤਕੜੀ ਟੱਕਰ ਦੇਣ ਦੇ ਯੋਗ ਹੋ ਸਕਦੀਆ ਹਨ। ਹੁਣ ਦੇਖਣਾ ਇਹ ਹੈ ਕਿ ਹਲਕਾ ਸ਼ਾਮ ਚੌਰਾਸੀ ਵਿੱਚ ਆਮ ਆਦਮੀ ਪਾਰਟੀ ਆਪਣੇ ਸਭ ਤੋਂ ਮਜਬੂਤ ਅਤੇ ਲਗਾਤਾਰ ਕੰਮ ਕਰਾਉਣ ਵਾਲੀ ਯੋਗਤਾ ਰੱਖਣ ਵਾਲੇ ਡਾ ਰਵਜੋਤ ਸਿੰਘ ਨੂੰ ਮੁੜ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਦੀ ਹੈ ਜਾਂ ਕਿਸੇ ਨਵੇਂ ਚਿਹਰੇ ‘ਤੇ ਦਾਅ ਖੇਡਦੀ ਹੈ।