ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਇਆ ਸਕੂਲ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਇਆ ਸਕੂਲ
Publish Date: Mon, 09 Nov 2026 03:56 PM (IST)
Updated Date: Tue, 10 Nov 2026 04:03 AM (IST)
ਵਾਤਾਵਰਣ-ਸੰਭਾਲ ਦੇ ਸੰਦੇਸ਼ ਨਾਲ ਮਨਾਈ ਈਕੋ-ਫ੍ਰੈਂਡਲੀ ਦੀਵਾਲੀ ਕਮਲ, ਪੰਜਾਬੀ ਜਾਗਰਣ, ਹਰਿਆਣਾ: ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਜੀ ਦੀ ਅਗਵਾਈ ਹੇਠ ਬਾਬਾ ਮੰਝ ਕਾਨਵੈਂਟ ਸਕੂਲ ਕੰਗ ਮਾਈ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਨੂੰ ਸੁੰਦਰ ਦੀਵਿਆਂ, ਰੰਗੋਲੀਆਂ ਅਤੇ ਰੰਗ-ਬਿਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਅਜੀਤ ਹਾਊਸ ਵੱਲੋਂ ਦੀਵਾਲੀ ਦੀ ਮਹੱਤਤਾ ਬਾਰੇ ਭਾਸ਼ਣ ਅਤੇ ਈਕੋ-ਫ੍ਰੈਂਡਲੀ ਦੀਵਾਲੀ ਵਿਸ਼ੇ ਤੇ ਸਕਿੱਟ ਪੇਸ਼ ਕੀਤੀ ਗਈ। ਵਿਦਿਆਰਥੀਆਂ ਨੇ ਪਟਾਕਿਆਂ ਤੋਂ ਰਹਿਤ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਸਬੰਧੀ ਜੀ.ਕੇ. ਕੁਇਜ਼ ਵੀ ਕਰਵਾਈ ਗਈ। ਦੀਆ ਸਜਾਵਟ ਮੁਕਾਬਲੇ ਵਿੱਚ ਜੁਝਾਰ ਹਾਊਸ ਦੀਆਂ ਮਨਸੀਰਤ ਕੌਰ ਅਤੇ ਗੁਰਸੀਰਤ ਕੌਰ ਨੇ ਜਿੱਤ ਪ੍ਰਾਪਤ ਕੀਤੀ। ਰੰਗੋਲੀ ਮੁਕਾਬਲੇ ਵਿੱਚ ਜੁਝਾਰ ਹਾਊਸ ਪਹਿਲੇ ਅਤੇ ਫਤਿਹ ਹਾਊਸ ਦੂਜੇ ਸਥਾਨ ਤੇ ਰਿਹਾ। ਰਾਮਾਇਣ ਆਧਾਰਿਤ ਝਾਕੀ ਵੀ ਖਿੱਚ ਦਾ ਕੇਂਦਰ ਰਹੀ। ਡਾ. ਸਿੱਧੂ ਨੇ ਸਭ ਨੂੰ ਪਿਆਰ, ਸਦਭਾਵਨਾ, ਨੇਕੀ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਜਗਮੀਤ ਕੌਰ, ਸੀਨੀਅਰ ਕੋਆਰਡੀਨੇਟਰ ਪੂਨਮ ਜਸਵਾਲ ਅਤੇ ਆਪਰੇਸ਼ਨਲ ਮੈਨੇਜਰ ਪਰਮਿੰਦਰ ਸਿੰਘ ਹਾਜ਼ਰ ਸਨ। ਅੰਤ ਵਿੱਚ ਸਟਾਫ਼ ਨੂੰ ਤੋਹਫ਼ੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।