- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਵਲ ‘ਜਲਦੂਤ’ ਉੱਪਰ ਕਰਵਾਈ ਵਿਚਾਰ-ਚਰਚਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਕੰਢੀ-ਬਿਆਸ ਸਾਹਿਤ ਉਤਸਵ ਤਹਿਤ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਡਾ. ਧਰਮਪਾਲ ਸਾਹਿਲ ਦੇ ਨਾਵਲ ‘ਜਲਦੂਤ’ ਉੱਪਰ ਵਿਚਾਰ-ਚਰਚਾ ਕਰਵਾਈ ਗਈ। ਸਮਾਗਮ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਸੰਜੀਵ ਆਨੰਦ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਪ੍ਰੋ. ਬਲਦੇਵ ਸਿੰਘ ਬੱਲੀ ਨੇ ਕੀਤੀ। ਇਸ ਮੌਕੇ ਡਾ. ਸਰਬਜੋਤ ਸਿੰਘ ਨੇ ਨਾਵਲ ਦੇ ਪਾਤਰ ਕਿਸ਼ਨ ਰਾਹੀਂ ਮਨੁੱਖਤਾ, ਸਹਿਜਤਾ ਅਤੇ ਅਸਲ ਸਿਆਣਪ ਦੇ ਪੱਖਾਂ ਨੂੰ ਉਭਾਰਿਆ। ਡਾ. ਅਨੁਰਾਗ ਸ਼ਰਮਾ ਨੇ ਕਿਸ਼ਨ ਅਤੇ ਰਾਧਾ ਦੇ ਪਾਤਰਾਂ ਨੂੰ ਸ਼ਿਵ-ਸ਼ਕਤੀ ਸੰਕਲਪ ਨਾਲ ਜੋੜਦਿਆਂ ਇਸਤਰੀ-ਸ਼ਕਤੀ ਅਤੇ ਮਨੁੱਖੀ ਰਿਸ਼ਤਿਆਂ ਦਾ ਵਿਸ਼ਲੇਸ਼ਣ ਕੀਤਾ।