- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਨੂੰ ਤੀਜੀ ਵਾਰ ਮਿਲੀ ਟਿਕਟ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੇ ਆਪਣੇ ਉਮੀਦਵਾਰਾਂ ਵਿੱਚ ਗੜਸ਼ੰਕਰ ਤੋਂ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਨੂੰ ਪਾਰਟੀ ਨੇ ਤੀਜੀ ਵਾਰ ਆਪਣਾ ਭਰੋਸਾ ਦੇ ਕੇ ਟਿਕਟ ਐਲਾਨੀ ਹੈ। ਪਿਛਲੀਆਂ ਚੋਣਾਂ ਦੇ ਅਨੁਸਾਰ, ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਸਾਲ 2022 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੈ ਕ੍ਰਿਸ਼ਨ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਨੂੰ 4179 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਚੋਣ ਵਿੱਚ ਕੁੱਲ 12 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਚੋਣ ਨਤੀਜਿਆਂ ਅਨੁਸਾਰ ਜੈ ਕ੍ਰਿਸ਼ਨ ਨੂੰ 32,341 ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸ ਦੇ ਅਮਰਪ੍ਰੀਤ ਸਿੰਘ ਲਾਲੀ 28,162 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ ਹੀਰ ਨੂੰ 25,430 ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ ’ਤੇ ਰਹੇ। ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨਿਮਿਸ਼ਾ ਮਹਿਤਾ ਨੇ 24,735 ਵੋਟਾਂ ਹਾਸਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਹੋਰ ਉਮੀਦਵਾਰਾਂ ਵਿੱਚ ਜੰਗ ਬਹਾਦਰ ਸਿੰਘ ਨੂੰ 4,106, ਮੋਹਨ ਸਿੰਘ ਨੂੰ 2,470, ਇਕਬਾਲ ਸਿੰਘ ਨੂੰ 1,949 ਅਤੇ ਸੀਪੀਆਈ (ਐਮ) ਦੇ ਮੋਹਿੰਦਰ ਕੁਮਾਰ ਨੂੰ 1,189 ਵੋਟਾਂ ਮਿਲੀਆਂ। ਇਸੇ ਤਰ੍ਹਾਂ ਜਸਵੰਤ ਸਿੰਘ ਨੂੰ 421, ਗੋਨੀ ਖਾਬੜਾ ਨੂੰ 210, ਅਵਤਾਰ ਸਿੰਘ ਨੂੰ 204 ਅਤੇ ਦਰਸ਼ਨ ਸਿੰਘ ਨੂੰ 177 ਵੋਟਾਂ ਮਿਲੀਆਂ। ਨੋਟਾ ਦੇ ਹੱਕ ਵਿੱਚ 1,078 ਵੋਟਾਂ ਪਈਆਂ ਸਨ। ਇਸ ਚੋਣ ਵਿੱਚ ਜੈ ਕ੍ਰਿਸ਼ਨ ਨੇ ਇੱਕ ਵਾਰ ਫਿਰ ਆਪਣੀ ਸਿਆਸੀ ਪਕੜ ਸਾਬਤ ਕਰਦਿਆਂ ਗੜ੍ਹਸ਼ੰਕਰ ਹਲਕੇ ਤੋਂ ਵਿਧਾਇਕ ਬਣਨ ਦਾ ਮਾਣ ਹਾਸਲ ਕੀਤਾ ਸੀ।