ਪੀਸੀਐੱਸਐੱਮ ਅਸੋਸੀਏਸ਼ਨ ਵੱਲੋਂ ਭਲਕੇ ਦੇ ਬੰਦ ਦਾ ਸਮਰਥਨ ਪੀ. ਸੀ .ਐਸ. ਐਮ. ਅਸੋਸੀਏਸ਼ਨ ਵੱਲੋ 27 ਅਗਸਤ ਦੇ ਬੰਦ ਦਾ ਸਮੱਰਥਨ
Publish Date: Tue, 25 Aug 2026 07:19 PM (IST)
Updated Date: Tue, 25 Aug 2026 07:21 PM (IST)
- ਓਪੀਡੀ ਸੇਵਾਵਾਂ ਇਲੈਕਟਿਵ ਸਰਜਰੀਆਂ ਮੁਲਤਵੀ ਰਹਿਣਗੀਆਂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੀਸੀਐੱਮਐੱਸ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਠਾਈਆਂ ਗਈਆਂ ਮੰਗਾਂ ਦੇ ਸਮਰਥਨ ਵਿੱਚ 27 ਅਗਸਤ ਨੂੰ ਸਿਵਲ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਕੁਲਤਾਰ ਸਿੰਘ ਤੇ ਜਨਰਲ ਸਕੱਤਰ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ 27 ਅਗਸਤ ਨੂੰ ਜੋ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਤੋਂ ਸਿਵਲ ਹਸਪਤਾਲ ਵਿਚ ਇਲੈਕਟਿਵ ਸਰਜਰੀਆਂ ਮੁਲਤਵੀ ਰਹਿਣਗੀਆਂ। ਹਾਲਾਂਕਿ ਆਮ ਐਮਰਜੈਂਸੀ ਸੇਵਾਵਾਂ/ਜੱਚਾ ਬੱਚਾ ਸੇਵਾਵਾਂ/ਐਮਰਜੈਂਸੀ ਸਰਜਰੀਆਂ/ਦਾਖਲ ਮਰੀਜ਼ਾਂ ਦੀ ਭਰਤੀ ਅਤੇ ਇਲਾਜ ਮੈਡੀਕਲ ਲੀਗਲ ਅਤੇ ਪੋਸਟਿਮ ਨਾਲ ਸਬੰਧਿਤ ਕੰਮ/ਨਿਆਂ ਮੈਡਾਕਲ ਜਾਂਚਾਂ ਪਹਿਲਾਂ ਵਾਂਗ ਚਾਲੂ ਰਹਿਣਗੀਆਂ। ਇਸ ਸਬੰਧੀ ਪੀਸੀਐੱਮਐੱਸਦੇ ਮੈਂਬਰਾਨ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਇਸ ਸਬੰਧੀ ਇਕ ਪੱਤਰ ਦੇ ਕੇ ਸੂਚਨਾ ਦਿੱਤੀ ਗਈ। ਇਸ ਮੌਕੇ ਡਾ. ਰਣਵੀਰ ਕੌਰ, ਡਾ. ਰਾਹੁਲ ਕੁਮਾਰ, ਡਾ. ਮਨਦੀਪ ਕੌਰ, ਡਾ. ਪਰਮਿੰਦਰ ਕੌਰ, ਡਾ. ਵਿਸ਼ਾਲੀ ਵਰਮਾ, ਡਾ. ਮੀਨੂੰ ਸਿੱਧੂ, ਡਾ. ਨੇਹਾ ਪਾਲ, ਡਾ. ਕਪਿਲ ਡੋਗਰਾ, ਡਾ. ਤਜਿੰਦਰਪਾਲ ਸਿੰਘ, ਡਾ. ਰਣਜੀਤ ਸਿੰਘ, ਡਾ. ਜਤਿੰਦਰ ਭਾਟੀਆ, ਡਾ. ਅਮਨਦੀਪ ਸਿੰਘ, ਡਾ. ਅਮਰਪ੍ਰੀਤ ਸਿੰਘ, ਡਾ. ਸਨਮ ਆਦਿ ਹਾਜ਼ਰ ਸਨ।