- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ 9 ਘੰਟਿਆਂ ਵਿੱਚ ਪੂਰੀ ਕੀਤੀ 211 ਕਿਲੋਮੀਟਰ ਦੀ ਬਰੇਵਟ ਰਾਈਡ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਔਡੈਕਸ ਇੰਡੀਆ ਤੋਂ ਮਾਨਤਾ ਪ੍ਰਾਪਤ ਹਾਕ ਰਾਈਡਰਜ਼ ਜਲੰਧਰ ਵੱਲੋਂ 200 ਕਿਲੋਮੀਟਰ ਦੀ ਬਰੇਵਟ ਸਾਈਕਲਿੰਗ ਰਾਈਡ ਕਰਵਾਈ ਗਈ। ਇਹ ਰਾਈਡ ਸਵੇਰੇ 5:15 ਵਜੇ ਦੇਵੀ ਤਲਾਬ ਮੰਦਰ, ਜਲੰਧਰ ਤੋਂ ਸ਼ੁਰੂ ਹੋ ਕੇ ਟਾਂਡਾ, ਦਸੂਹਾ, ਮੁਕੇਰੀਆਂ ਅਤੇ ਪਠਾਨਕੋਟ ਤੋਂ ਹੁੰਦੀ ਹੋਈ ਵਾਪਸ ਜਲੰਧਰ ਵਿਖੇ ਸਮਾਪਤ ਹੋਈ।ਇਸ ਰਾਈਡ ਵਿੱਚ ਹੁਸ਼ਿਆਰਪੁਰ ਦੇ ਸਟੇਟ ਐਵਾਰਡੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਭਾਗ ਲੈਂਦਿਆਂ 211 ਕਿਲੋਮੀਟਰ ਦਾ ਸਫ਼ਰ ਮਹਿਜ਼ 9 ਘੰਟਿਆਂ ਵਿੱਚ ਸਫਲਤਾਪੂਰਵਕ ਪੂਰਾ ਕੀਤਾ। ਉਹ ਸਵੱਛ ਭਾਰਤ ਮਿਸ਼ਨ, ਨਗਰ ਨਿਗਮ ਹੁਸ਼ਿਆਰਪੁਰ ਦੇ ਬ੍ਰਾਂਡ ਅੰਬੈਸਡਰ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਤੇ ਫਿੱਟ ਇੰਡੀਆ ਮੂਵਮੈਂਟ ਦੇ ਪੰਜਾਬ ਸਟੇਟ ਲੀਡਰ ਹਨ।