ਘੇਰਾਬੰਦੀ ਤੇ ਤਲਾਸੀ ਅਭਿਆਨ ਦੌਰਾਨ 19 ਮਾਮਲੇ ਦਰਜ ਘੇਰਾਬੰਦੀ ਅਤੇ ਤਲਾਸੀ ਅਭਿਆਨ ਦੌਰਾਨ 19 ਮਾਮਲੇ ਦਰਜ
Publish Date: Mon, 05 Oct 2026 03:54 PM (IST)
Updated Date: Tue, 06 Oct 2026 04:02 AM (IST)
479 ਨਸ਼ੀਲੀਆਂ ਗੋਲੀਆਂ, 11 ਨਸ਼ਾ ਕਰਦੇ, ਹੈਰੋਇਨ ਤੇ ਸ਼ਰਾਬ ਸਮੇਤ 23 ਕਾਬੂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬੀਤੀ ਸ਼ਾਮ ਹੁਸ਼ਿਆਰਪੁਰ ਪੁਲਿਸ ਨੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਹੇਠ ਹੁਸ਼ਿਆਰਪੁਰ ਦੇ ਵੱਖ ਵੱਖ ਖੇਤਰਾਂ ਵਿਚ ਕਾਸੋ ਅਪਰੇਸ਼ਨ ਤਹਿਤ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਲ੍ਹਾ ਪੁਲਿਸ ਨੇ ਵੱਖ ਥਾਣਿਆਂ ਵਿਚ ਵੀ ਵੀ ਇਹ ਅਭਿਆਨ ਚਲਾਇਆ ਗਿਆ, ਜਿਸ ਵਿਚ ਨਸ਼ਿਆਂ ਵਿਰੁੱਧ 19 ਮਾਮਲੇ ਦਰਜ ਕੀਤੇ ਗਏ। ਇਸ ਆਪਰੇਸ਼ਨ ਦੌਰਾਨ 479 ਨਸ਼ੀਲੀਆਂ ਗੋਲੀਆਂ, 11 ਵਿਅਕਤੀ ਨ਼ਾ ਕਰਦੇ, 45 ਗਰਾਮ ਹੈਰੋਇਨ ਤੇ 55 ਗਰਾਮ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜਿਲ੍ਹੇ ਅਧੀਨ ਪੈਂਦੇ ਥਾਣਿਆਂ ਮੁਕੇਰੀਆਂ ਵਿਚ ਤਿੰਨ, ਮਾਹਿਲਪੁਰ ਵਿਚ 03, ਗੜ੍ਹਸ਼ੰਕਰ ਵਿਚ 02 ਜਦਕਿ ਟਾਂਡਾ ਮੇਹਟੀਆਣਾ ਅਤੇ ਗੜ੍ਹਦੀਵਾਲਾ ਵਿਚ ਨਸ਼ਾ ਕਰਦੇ ਹੋਏ 1 ਵਿਅਕਤੀ ਕਾਬੂ ਕਰਕੇ ਮਾਮਲੇ ਦਰਜ ਕੀਤੇ ਗਏ। 479 ਨਸ਼ੀਲੀਆਂ ਗੋਲੀਆਂ ਬਰਾਮਦ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੇਹਟੀਆਣਾ ਵਿਖੇ 80, ਥਾਣਾ ਬੁੱਲੋਵਾਲ ਨੇ 43, ਟਾਂਡਾ ਪੁਲਿਸ ਨੇ 130, ਪੁਰਹੀਰਾਂ ਥਾਣੇ ਨੇ 80, ਸਿਟੀ ਪੁਲਿਸ ਨੇ 32, ਦਸੂਹਾ ਪੁਲਿਸ ਨੇ 62 ਜਦਕਿ ਮੁਕੇਰੀਆਂ ਪੁਲਿਸ ਨੇ 52 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰਾਂ ਥਾਣਾ ਮੇਹਟੀਆਣਾ ਦੀ ਪੁਲਿਸ ਨੇ 24 ਗਰਾਮ ਹੈਰੋਇਨ ਅਤੇ ਗੜ੍ਹਸ਼ੰਕਰ ਪੁਲਿਸ ਨੇ 55 ਗਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਕਰ ਕੇ ਮਾਮਲੇ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਚੱਬੇਵਾਲ ਪੁਲਿਸ ਨੇ ਜੁਗਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪੱਟੀ ਕੋਲੋਂ 16 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ। ਕਾਬੂ ਕੀਤੇ ਕਥਿਤ ਦੋਸ਼ੀ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨਸ਼ਾ ਕਰਨ ਵਾਲੇ ਕਥਿਤ ਦੋਸ਼ੀਆਂ ਦੀ ਪਹਿਚਾਣ ਸੌਰਵ ਪੁੱਤਰ ਨਾਨਕ ਸਿੰਘ ਅਤੇ ਲਿਲਤ ਕੁਮਾਰ ਪੁੱਤਰ ਨੱਥੂ ਰਾਮ ਵਾਸੀਆਨ ਸਰਿਆਣਾ ਥਾਣਾ ਹਾਜੀਪੁਰ, ਸਰਬਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਕੁੱਕੜਾ, ਗੁਰਦੀਪ ਸਿੰਘ ਬਿੱਟੂ ਪੁੱਤਰ ਮੋਹਣ ਸਿੰਘ, ਅਮਨਦੀਪ ਸਹੋਤਾ ਪੁੱਤਰ ਗੁਰਦੇਵ ਸਿੰਘ ਵਾਸੀਆਨ ਖ਼ੈਰੜ ਰਾਵਲ ਬਸੀ ਥਾਣਾ ਮਾਹਿਲਪੁਰ, ਕਿਰਨ ਕੁਮਾਰ ਪੁੱਤਰ ਚਰਨਜੀਤ ਸਿੰਘ ਵਾਸੀ ਘੋੜਵਾਹਾ ਥਾਣਾ ਟਾਂਡਾ, ਮਾਂਗਾ ਉਰਫ਼ ਘੁੱਗੀ ਪੁੱਤਰ ਬਲਵਿੰਦਰ ਸਿੰਘ , ਕੁਲਵਿੰਦਰ ਸਿੰਘ ਉਰਫ਼ ਸਾਜਨ ਪੁੱਤਰ ਇੰਦਰਜੀਤ ਸਿੰਘ ਵਾਸੀਆਨ ਮੱਲੀਆਂ ਥਾਣਾ ਗੜ੍ਹਦੀਵਾਲਾ, ਸੁਖਮਨੀ ਉਰਫ਼ ਮੰਨੂੰ ਪੁੱਤਰ ਜਸਵੀਰ ਸਿੰਘ ਵਾਸੀ ਟੋਡਰਪੁਰ ਥਾਣਾ ਮੇਹਟੀਆਣਾ, ਜਸਵਿੰਦਰ ਸਿੰਘ ਪੁੱਤਰ ਗੁਰਦਾਰ ਸਿੰਘ ਵਾਸੀ ਦੇਪੁਰ , ਰਾਜਾ ਉਰਫ਼ ਸੋਨਾ ਪੁੱਤਰ ਤਰਸੇਮ ਲਾਲ, ਵਿਜੇ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਛੋਟਾ ਬੇਗੋਵਾਲ ਥਾਣਾ ਮੁਕੇਰੀਆਂ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਸਮੇਤ ਕਾਬੂ ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ਼ ਰਵੀ ਪੁੱਤਰ ਗੁਰਦੀਪ ਸਿੰਘ ਵਾਸੀ ਛੋਟਾ ਬੇਗੋਵਾਲ ਕੋਲੋਂ 52 ਥਾਣਾ ਮੁਕੇਰੀਆਂ, ਮੁਹੰਮਦ ਅਨਾਸ ਪੁੱਤਰ ਉਮਰਦਰਾਜ ਵਾਸੀ ਉੱਤਰਪ੍ਰਦੇਸ਼ ਕੋਲੋਂ 62 ਥਾਣਾ ਮੁਕੇਰੀਆਂ, ਦੀਪਕ ਕੁਮਾਰ ਦੀਪੂ ਪੁੱਤਰ ਰਾਕੇਸ਼ ਚੰਦਰ ਵਾਸੀ ਆਦਮਵਾਲ ਥਾਣਾ ਸਿਟੀ ਕੋਲੋਂ 32, ਨਿਸ਼ਾ ਪੁੱਤਰੀ ਕੁਲਦੀਪ ਸਿੰਘ ਵਾਸੀ ਮੁੱਗੋਪੱਟੀ ਕੋਲੋਂ 55 ਗਰਾਮ ਹੈਰੋਇਨ ਪੁਰਹੀਰਾ ਪੁਲਿਸ ਵਲੋਂ ਨੂਰਾਨ ਸ਼ਾਹ ਉਰਫ਼ ਸੈਫ ਅਲੀ ਪੁੱਤਰ ਅਬਦੁੱਲ ਗਨੀ ਵਾਸੀ ਮਾਨਾ, ਗੋਪਾਲ ਚੰਦ ਗੋਗਾ ਪੁੱਤਰ ਗੁਰਨਾਮ ਸਿੰਘ ਵਾਸੀ ਮੜੁੱਲੀ ਬ੍ਰਾਹਮਣਾ ਕੋਲੋਂ 80, ਮਨਜੀਤ ਕੌਰ ਪਤਨੀ ਪ੍ਰਿਤਪਾਲ ਸਿੰਘ ਵਾਸੀ ਦਾਰਾਪੁਰ ਥਾਣਾ ਟਾਂਡਾ ਕੋਲੋਂ 130, ਆਕਾਸ਼ਦੀਪ ਪੁੱਤਰ ਕੁਲਵੰਤ ਸਿੰਘ ਵਾਸੀ ਬੁੱਲੋਵਾਲ ਕੋਲੋਂ 43, ਜਦਕਿ ਹਰਦੀਪ ਸਿੰਘ ਪੁੱਤਰ ਸੋਢੀ ਸਿੰਘ ਵਾਸੀ ਠੁਆਣਾ ਕੋਲੋਂ 80 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮਾਮਲੇ ਦਰਜ ਕੀਤੇ।