ਅਣਵੰਡੇ ਪੰਜਾਬ ਤੋਂ ਲੈ ਕੇ ਹੁਣ ਤੱਕ 9 ਫ਼ਾਂਸੀ ਦੀਆਂ ਸਜ਼ਾਵਾਂ ਅਣਵੰਡੇ ਪੰਜਾਬ ਤੋਂ ਲੈ ਕੇ ਹੁਣ ਤੱਕ ਜਿਲ੍ਹਾ ਹੁਸ਼ਿਆਰਪੁਰ ’ਚ 09 ਫ਼ਾਂਸੀ ਦੀਆਂ ਸਜਾ
Publish Date: Mon, 21 Sep 2026 04:29 PM (IST)
Updated Date: Tue, 22 Sep 2026 04:03 AM (IST)
ਸਭ ਤੋਂ ਚਰਚਿਤ ਅਵੀ ਵਰਮਾ ਕਤਲ ਕਾਂਡ ’ਚ ਹੋਈ ਸੀ ਤਿੰਨ ਨੂੰ ਫ਼ਾਂਸੀ ਫ਼ਾਂਸੀ ਦੇਣ ਦੀ ਸਮਾਂ ਸਾਰਣੀ ਨਿਸ਼ਚਤ ਹੋਵੇ : ਐਡਵੋਕੇਟ ਰੋਹਿਤ ਜੋਸ਼ੀ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਾਲ ਹੀ ਵਿਚ ਹੁਸ਼ਿਆਰਪੁਰ ਦੇ ਪੰਜ ਸਾਲਾਂ ਬੱਚੇ ਨੂੰ ਅਗਵਾ ਕਰਕੇ ਕਤਲ ਦੇ ਮਾਮਲੇ ’ਚ ਮਾਣਯੋਗ ਜੱਜ ਮਨਜੀਤ ਕੌਰ ਦੀ ਅਦਾਲਤ ਵਲੋਂ ਸੁਣਾਈ ਫ਼ਾਂਸੀ ਦੀ ਸਜਾ ਨੇ ਹੁਸ਼ਿਆਰਪੁਰ ਦੇ ਇਤਿਹਾਸ ਵਿਚ ਆਜਾਦੀ ਤੋਂ ਬਾਅਦ ਕਿਥਤ ਦੋਸ਼ੀ ਨਾਨਕੇ ਯਾਦਵ ਨੌਵਾਂ ਵਿਅਕਤੀ ਸੀ । ਆਜਾਦੀ ਤੋਂ ਬਾਅਦ ਛੇ ਮਾਮਲਿਆਂ ਵਿਚ 09 ਵਿਅਕਤੀਆਂ ਨੂੰ ਫ਼ਾਂਸੀ ਦੀ ਸਜਾ ਸੁਣਾਈ ਗਈ ਪਰੰਤੂ ਪੰਜਾਬ ਦੀ 1966 ਵਿਚ ਪੰਜਾਬ ਦੀ ਵੰਡ ਤੋਂ ਬਾਅਦ ਜਿਲ੍ਹੇ ਦੀਆਂ ਅਦਾਲਤਾਂ ਵਲੋਂ ਸੁਣਾਈ ਸਜਾ ਦਾ ਇਹ ਅੱਠਵਾਂ ਕੇਸ ਸੀ। ਸਭ ਤੋਂ ਪਹਿਲਾ ਫ਼ੈਸਲਾ 1950 ਵਿਚ ਆਇਆ ਸੀ ਪਰੰਤੂ ਉਹ ਅਣਵੰਡੇ ਪੰਜਾਬ ਦੇ ਬੀਹਣੀ ਪਿੰਡ ਦੇ ਦੋ ਵਿਅਕਤੀਆਂ ਨੂੰ ਹੋਈ ਫ਼ਾਂਸੀ ਦੀ ਸਜਾ ਵਿਚ ਉੱਚ ਅਦਾਲਤ ਨੇ ਇੱਕ ਵਿਅਕਤੀ ਦੀ ਫ਼ਾਂਸੀ ਦੀ ਸਜਾ ਜਾਰੀ ਰੱਖੀ ਜਦਕਿ ਦੂਜੇ ਨੂੰ ਬਰੀ ਕਰ ਦਿੱਤਾ ਸੀ। ਫ਼ਾਂਸੀ ਦੇਣ ਦਾ ਹੁਸ਼ਿਆਰਪੁਰ ਦਾ ਇਤਹਾਸ ਸਭ ਤੋਂ ਪਹਿਲਾ ਮਾਮਲਾ 1950 ਵਿਚ ਸ਼ੈਸ਼ਨ ਜੱਜ ਹੁਸ਼ਿਆਰਪੁਰ ਨੇ ਸ਼ਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਤਲ ਕੇਸ ਵਿਚ ਫ਼ਾਂਸੀ ਦਾ ਹੁਕਮ ਹੋਇਆ ਸੀ। ਇਸ ਮਾਮਲੇ ਨੂੰ ਵੀ ਉੱਚ ਅਦਾਲਤ ਨੇ ਉਮਰ ਕੈਦ ਵਿਚ ਬਦਲ ਦਿੱਤਾ ਸੀ। ਅਜਾਦੀ ਤੋਂ ਬਾਅਦ ਅਣਵੰਡੇ ਸੂਬੇ ਵਿਚ ਪਿੰਡ ਬੀਹਣੀ ਵਿਚ 04 ਅਗਸਤ 1953 ਨੂੰ ਇੱਕ ਮਾਮਲਾਕਤਲ ਦਾ ਦਰਜ ਹੋਇਆ ਸੀ ਜਿਸ ਵਿਚ ਪਿੰਡ ਦੇ ਦੁਕਾਨਦਾਰ ਕੋਰਾ ਰਾਮ ਵਿਚ ਘਰ ਵਿਚ ਹੋਈ ਲੁੱਟ ਦੌਰਾਨ ਚਾਰ ਕਤਲ ਹੋਏ ਸਨ। ਜਿਸ ਵਿਚ ਸ਼ੇਸ਼ਨ ਕੋਰਟ ਹੁਸ਼ਿਆਰਪੁਰ ਨੇ ਕਥਿਤ ਦੋਸ਼ੀ ਕੇਸਰ ਸਿੰਘ ਅਤੇ ਰਣਵੀਰ ਸਿੰਘ ਨੂੰ ਫ਼ਾਂਸੀ ਦੀ ਸਜਾ ਹੋਈ । ਬਾਅਦ ਵਿਚ ਹਾਈ ਕੋਰਟ ਨੇ ਕੇਸਰ ਸਿੰਘ ਦੀ ਸਜਾ ਬਰਕਰਾਰ ਰੱਖਦੇ ਹੋਏ ਰਣਵੀਰ ਸਿੰਘ ਨੂੰ ਬਰੀ ਕਰ ਦਿੱਤਾ ਸੀ। ਇਸੇ ਤਰਾਂ ਪੰਜ ਅਗਸਤ 1961 ਨੂੰ ਥਾਣਾ ਹਰਿਆਣਾ ਵਿਚ ਦਰਜ ਹੋਏ ਕਤਲ ਦੇ ਮਾਮਲੇ ’ਚ ਕਿਸ਼ਨ ਸਿੰਘ ਨਾਮਕ ਵਿਅਕਤੀ ਨੂੰ ਫ਼ਾਂਸੀ ਦੀ ਸਜਾ ਸੁਣਾਈ ਗਈ ਸੀ। ਚੌਥੇ ਮਾਮਲੇ ਵਿਚ 04 ਅਗਸਤ 2002 ਨੂੰ ਪਿੰਡ ਬਸਿਆਲਾ ਵਿਖੇ ਦੌ ਜੁਗਿੰਦਰ ਕੌਰ ਅਤੇ ਹਰਦੀਪ ਕੌਰ ਨਾਮਕ ਔਰਤਾਂ ਦੇ ਕਤਲ ਮਾਮਲੇ ’ਚ ਕੁਲਵਿੰਦਰ ਸਿੰਘ ਨੂੰ ਫ਼ਾਸੀ ਦੀ ਸਜਾ ਸੁਣਾਈ ਗਈ, ਜੋ ਬਾਅਦ ਵਿਚ ਹਾਈ ਕੋਰਟ ਨੇ ਉਮਰ ਕੈਦ ਵਿਚ ਬਦਲ ਦਿੱਤੀ ਅਤੇ 06 ਅਗਸਤ 2007 ਨੂੰ ਸਰਬ ਉੱਚ ਅਦਾਲਤ ਨੇ ਉਮਰ ਕੈਦ ਨੂੰ ਕਾਇਮ ਰੱਖਿਆ। ਹੁਸ਼ਿਆਰਪੁਰ ਦਾ ਸਭ ਤੋਂ ਚਰਚਿਤ ਮਾਮਲਾ 2005 ਵਿਚ ਹੁਸ਼ਿਆਰਪੁਰ ਦੇ ਡੀ ਏ ਵੀ ਸਕੂਲ ਦੇ ਵਿਦਆਰਥੀ ਅਤੇ ਇੱਕ ਸੋਨੇ ਦੇ ਵਪਾਰੀ 16 ਨਾਬਾਲਿਗ ਲੜਕੇ ਨੂੰ ਉਸ ਦੀ ਹੀ ਅਧਿਆਪਕਾ ਰਹੀ ਸੋਨੀਆ ਨੇ ਆਪਣੇ ਦੋ ਸਾਥੀਆਂ ਵਿਕਰਮ ਸਿੰਘ ਅਤੇ ਜਸਵੀਰ ਸਿੰਘ ਨੂੰ ਅਗਵਾ ਕਰਕੇ 50 ਲੱਖ ਦੀ ਫਿਰੌਤੀ ਮੰਗੀ ਸੀ ਤਾਂ ਪੁਲਿਸ ਦੇ ਦਬਾਅ ਤੋਂ ਬਾਅਦ ਅਵੀ ਵਰਮਾ ਦੀ ਲਾਸ਼ ਅਗਲੇ ਦਿਨ ਮਿਲੀ ਸੀ। ਸ਼ੈਸ਼ਨ ਜੱਜ ਹੁਸ਼ਿਆਰਪੁਰ ਵਲੋਂ ਤਿੰਨਾਂ ਨੂੰ ਫ਼ਾਂਸੀ ਦੀ ਸਜਾ ਸੁਣਾਈ ਗਈ। 2010 ਵਿਚ ਉੱਚ ਅਦਾਲਤ ਨੇ ਸੋਨੀਆਂ ਦੀ ਮੌਤ ਦੀ ਸਜਾ ਉਮਰ ਕੈਦ ਵਿਚ ਬਦਲ ਦਿੱਤੀ ਸੀ ਜਦਕਿ 19 ਦਸੰਬਰ 2025 ਨੂੰ ਿੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਵਿਕਰਮ ਅਤੇ ਜਸਵੀਰ ਦੀ ਸਜਾ ਨੂੰ ਤਾਅ ਉਮਰ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾ ਦਿੱਤੀ ਸੀ। ਤਾਜਾ ਮਾਮਲਾ ਹੁਸ਼ਿਆਰਪੁਰ ਵਿਚ ਵਾਪਰੇ 2025 ਦੇ ਤਾਜੇ ਮਾਮਲੇ ਵਿਚ ਹਰਬੀਰ ਨਾਮਕ ਪੰਜ ਸਾਲਾਂ ਬੱਚੇ ਨੂੰ ਅਗਵਾ ਕਰਨ, ਬਦਲਫ਼ੈਲੀ ਕਰਕੇ ਕਤਲ ਕਰਨ ਦੇ ਮਾਮਲੇ ’ਚ ਨਾਨਕੇ ਯਦਵ ਨੂੰ ਮੌਤ ਦੀ ਸਜਾ ਸੁਣਾਈ ਗਈ ਹੈ। ਕੀ ਕਹਿੰਦੇ ਹਨ ਐਡਵੋਕੇਟ ਰੋਹਿਤ ਜੋਸ਼ੀ ਇਸ ਸਬੰਧੀ ਆਪਣੀ ਕਾਨੂੰਨੀ ਰਾਏ ਦਿੰਦੇ ਹੋਏ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਮੌਤ ਦੀ ਸਜਾ ਸੁਣਾਇਆ ਜਾਣਾ ਅਤੇ ਅਸਲ ਵਿਚ ਫ਼ਾਂਸੀ ਦਿੱਤੇ ਜਾਣਾ ਦੋ ਵੱਖ ਵੱਖ ਗੱਲਾਂ ਹਨ। ਉਨ੍ਹਾਂ ਕਿਹਾ ਕਿ ਦੋ ਦੋ ਦਹਾਕੇ ਤੱਕ ਅਜਿਹੇ ਮਾਮਲੇ ਅਦਾਲਤਾਂ ਵਿਚ ਲਟਕਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਫ਼ਾਂਸੀ ਦਿੱਤੇ ਗਏ ਕਥਿਤ ਦੋਸ਼ੀ ਸਜਾ ਦੇਣ ਲਈ ਸਮਾਂ ਸਾਰਣੀ ਤੈਅ ਹੋਣੀ ਚਾਹੀਦੀ ਹੈ।