ਓਵਰਲੋਡ ਤਿੰਨ ਘੋੜਿਆਂ ਦੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਕੱਟੇ ਚਲਾਨ
ਓਵਰਲੋਡ ਰੇਤਾ, ਬਜ਼ਰੀ ਨਾਲ ਲੱਦੇ ਤਿੰਨ ਘੋੜਿਆ ਦੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਚਲਾਨ ਕੱਟੇ
Publish Date: Sun, 25 Jan 2026 05:34 PM (IST)
Updated Date: Mon, 26 Jan 2026 04:07 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਬੀਤੇ ਦਿਨ ਮਾਹਿਲਪੁਰ ਸ਼ਹਿਰ ’ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਐਕਟਿਵਾ ਪੀੜ੍ਹਤ ਲੜਕੀ ਨੂੰ ਇਨਸਾਫ ਦਵਾਉਣ ਲਈ ਇਲਾਕਾ ਮਾਹਿਲਪੁਰ ਅਤੇ ਚੱਬੇਵਾਲ ਦੇ ਪਿੰਡਾਂ ਦੇ ਸਰਪੰਚ, ਮੋਹਤਬਰ ਸੱਜਣ ਤੇ ਇਨਸਾਫ ਪਸੰਦ ਜਥੇਵੰਦੀਆਂ ਵਲੋਂ ਟਰਾਲਿਆ ਵਾਲਿਆ ਦੀਆਂ ਆਪਹੁਦਰੀਆਂ ਤੇ ਕੀਤੀਆਂ ਦੁਰਘਟਨਾਵਾਂ ਮੁੱਖ ਰੱਖਦੇ ਹੋਏ ਮਾਹਿਲਪੁਰ ਵਿਖੇ ਭਰਵਾਂ ਇਕੱਠ ਹੋਇਆ। ਜਿਸ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਮਲਕੀਤ ਸਿੰਘ ਬਾਹੋਵਾਲ, ਹਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਸਰਪੰਚ ਮਹਿਮਦੋਵਾਲ, ਬਲਜਿੰਦ ਮਾਨ ਸਮੇਤ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਦੀ ਅਣਗਿਹਲੀ ਕਾਰਨ ਟਰਾਲਿਆਂ ਵਾਲੇ ਬੇਖੌਫ ਹੋ ਕੇ ਦਿਨ ਦਿਹਾੜੇ ਮਨੁੱਖੀ ਜਾਨਾ ਲੈ ਰਹੇ ਹਨ, ਜਿਸ ਦਾ ਸਦਕਾ ਲਖਵਿੰਦਰ ਕੌਰ ਨੂੰ ਉਮਰ ਭਰ ਲਈ ਅਪਾਹਜ ਬਣਾ ਦਿੱਤਾ। ਉਨ੍ਹਾਂ ਕਿਹਾ ਇਨਸਾਫ ਪਸੰਦ ਜਥੇਬੰਦੀਆਂ ਪੁਲਸ ਪ੍ਰਸ਼ਾਸ਼ਨ ਕੋਲੋ ਅਤੇ ਪੰਜਾਬ ਸਰਕਾਰ ਵਲੋਂ ਟਰਾਲੇ ਦੇ ਥੱਲੇ ਆਣ ਨਾਲ ਅਪਾਹਜ ਹੋਈ ਲਖਵਿੰਦਰ ਕੌਰ ਲਈ ਇਨਸਾਫ, ਇਮਦਾਦ ਅਤੇ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਮਾਹਿਲਪੁਰ ਤੇ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਟਰਾਲਿਆਂ ਅਤੇ ਭਾਰੀ ਗੱਡੀਆਂ ਦੇ ਲੰਘਣ ਤੇ ਪੂਰਨ ਪਾਬੰਦੀ ਲਾਉਣ, ਇਲਾਜ ਲਈ ਪੂਰਨ ਸਹਾਇਤਾ ਤੇ ਲਖਵਿੰਦਰ ਕੌਰ ਨੂੰ ਜੀਵਨ ਬਸਰ ਕਰਨ ਲਈ ਸਰਕਾਰੀ ਨੌਕਰੀ ਦੇਣ ਦੀ ਮੰਗ ਅਤੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਦਲਜੀਤ ਸਿੰਘ ਖੱਖ ਡੀ.ਐਸ.ਪੀ. ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਡੀ.ਐੱਸ.ਪੀ. ਖੱਖ ਨੇ ਮੰਗਾਂ ਨੂੰ ਪੂਰਨ ਲਾਗੂ ਕਰਨ ਦਾ ਵਿਸ਼ਵਾਸ਼ ਦਿਵਾਉਦੇ ਹੋਏ 19 ਜਨਵਰੀ ਨੂੰ 3.30 ਵਜੇ ਡੀ.ਸੀ. ਦਫਤਰ ਹੁਸ਼ਿਆਰਪੁਰ ਵਿਖੇ ਐਮ.ਪੀ. ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਅਗਵਾਈ ਵਿਚ ਮੀਟਿੰਗ ਕਰਨ ਦਾ ਭਰੋਸਾ ਅਤੇ ਇਨ੍ਹਾਂ ਮੰਗਾਂ ਨੂੰ ਪ੍ਰਸ਼ਸ਼ਾਨ ਦੇ ਧਿਆਨ ’ਚ ਲਿਆਣ ਦਾ ਭਰੋਸਾ ਦਿੱਤਾ। ਇਸ ਮੌਕੇ ਲਖਵਿੰਦਰ ਕੌਰ ਦੇ ਇਨਸਾਫ ਲਈ 11 ਮੈਂਬਰੀ ਕਮੇਟੀ ਵੀ ਬਣਾਈ ਗਈ। ਜਿਸ ਵਿਚ ਨਰੰਜਣ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਗੁਰਮੁੱਖ ਸਿੰਘ ਮਹਿਮਦੋਵਾਲ, ਗੁਰਨਾਮ ਸਿੰਘ ਨੰਬਰਦਾਰ ਝੰਜੋਵਾਲ, ਮੱਖਣ ਸਿੰਘ ਲੰਗੇਰੀ, ਕਮਲਜੀਤ ਸਿੰਘ ਚੱਕ ਕਟਾਰੂ, ਪ੍ਰੋ. ਅਜੀਤ ਲੰਗੇਰੀ, ਗੁਰਦੀਪ ਸਿੰਘ ਮਹਿਮਦੋਵਾਲ, ਬਲਜਿੰਦਰ ਮਾਨ, ਗੁਰਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ ਫਤਿਹਪੁਰ ਕੋਠੀ, ਸੰਦੀਪ ਕੁਮਾਰ, ਤਰਲੋਚਨ ਸਿੰਘ ਲਲਵਾਣ, ਮਲਕੀਤ ਸਿੰਘ, ਭੁਪਿੰਦਰ ਸਿੰਘ ਰਿੰਪੀ, ਗੁਰਮੀਤ ਸਿੰਘ, ਅਮਰਜੀਤ ਸਿੰਘ ਭਿੰਦਾ, ਲੈਫਟੀਨੈਂਟ ਬਲਜੀਤ ਸਿੰਘ ਬੈਂਸ, ਬੰਤ ਸਿੰਘ ਬੈਂਸ, ਮਾ. ਜੈ ਰਾਮ ਬਾੜੀਆਂ ਕਲਾਂ, ਸੰਜੀਵ ਕੁਮਾਰ, ਬਲਵੀਰ ਸਿੰਘ ਸੰਧੂ ਹਕੂਮਤਪੁਰ, ਚਮਨ ਲਾਲ ਟੂਟੋਮਜਾਰਾ, ਗੁਰਜੀਤ ਸਿੰਘ, ਕੁਲਦੀਪ ਸਿੰਘ, ਤਨਵੀਰ ਸਿੰਘ, ਸੁਖਦੀਪ ਸਿੰਘ, ਬਰਿੰਦਰ ਸਿੰਘ, ਰਾਜੀਵ ਕੁਮਾਰ, ਹਰਜਿੰਦਰ ਸਿੰਘ ਬੌਬੀ, ਸਤਨਾਮ ਸਿੰਘ ਪੰਚ, ਪਰਮਿੰਦਰ ਸਿੰਘ ਬੂੜੋਬਾੜੀਆ, ਮਨਜਿੰਦਰ ਸਿੰਘ, ਗੁਰਦਾਸ ਸਿੰਘ ਲੰਗੇਰੀ, ਕਮਲਜੀਤ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਜਿਨ੍ਹਾਂ ਦੀ ਡਿਪਟੀ ਕਮਿਸਨਰ ਹੁਸਿਆਰਪੁਰ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਡਿਪਟੀ ਕਮਿਸਨਰ ਰਮਨਦੀਪ ਕੌਰ ਨੇ ਕਮੇਟੀ ਦੇ ਮੋਹਤਵਾਰ ਵਿਆਕਤੀਆ ਦੀ ਗੱਲ ਮੰਨ ਕੇ ਰੇਤ ਬੱਜਰੀ ਨਾਲ ਭਰੇ ਟਿੱਪਰ ਸਵੇਰੇ ਸੱਤ ਤੋ ਸ਼ਾਮ ਸੱਤ ਵਜੇ ਚੱਲਣ ਦੇ ਹੁਕਮ ਜਾਰੀ ਕੀਤੇ ਸਨ। ਥਾਣਾ ਮੁੱਖੀ ਮਦਨ ਸਿੰਘ ਨੇ ਦੱਸਿਆ ਕਿ ਪਰ ਉਨਾ ਹੁਕਮਾਂ ਨੂੰ ਇੰਨ ਬਿਨ ਲਾਗੂ ਕਰਨ ਲਈ ਡੀ ਐਸ ਪੀ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਡੀ ਸੀ ਸਾਹਿਬ ਦੇ ਹੁਕਮਾਂ ਦੀ ਉਲੱਘਣਾ ਕਰਨ ਵਾਲੇ ਸਵੇਰੇ ਤਿੰਨ ਓਵਰਲੋਟ ਲੱਦੇ ਰੇਤ ਬੱਜਰੀ ਦੇ ਘੋੜਿਆ ਨੂੰ ਕਾਬੂ ਕਰਕੇ ਵੀਹ ਵੀਹ ਹਜਾਰ ਰੁਪਾਏ ਦੇ ਚਲਾਨ ਦੇ ਗਿਫਟ ਦੇ ਕੇ ਸਨਮਾਨ ਕੀਤਾ। ਟਿੱਪਰ ਦੇ ਡਰਾਈਵਰਾ ਨੇ ਦੱਸਿਆ ਕਿ ਉਨਾ ਨੂੰ ਕਰੈਸਰ ਵਾਲਿਆ ਨੇ ਇਸ ਸਬੰਧੀ ਜਾਣਕਾਰੀ ਨਹੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਠ ਹਜਾਰ ਰੁਪਾਏ ਬੱਚਣੇ ਸੀ ਵੀਹ ਹਜਾਰ ਰੁਪਏ ਜੁਰਮਾਨਾ ਭਰਨਾ ਪੈ ਗਿਆ।