ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗ੍ਰਿਫ਼ਤਾਰ
ਮਾਡਲ ਟਾਊਨ ਪੁਲਿਸ ਵੱਲੋਂ ਐਕਸਾਈਜ਼ ਐਕਟ ਤਹਿਤ ਸ਼ਰਾਬ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
Publish Date: Sun, 25 Jan 2026 03:54 PM (IST)
Updated Date: Mon, 26 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਕਾਰ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ ਐਕਸਾਈਜ਼ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਐਸ.ਆਈ. ਬਲਵੀਰ ਸਿੰਘ ਸਾਥੀ ਕਰਮਚਾਰੀਆਂ ਸਮੇਤ ਥਾਣਾ ਟਾਂਡਾ ਚੌਕ, ਹੁਸ਼ਿਆਰਪੁਰ ਨੇੜੇ ਗਸ਼ਤ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮੁੱਖਬਿਰ ਖਾਸ ਦੀ ਸੂਚਨਾ ’ਤੇ ਇੱਕ ਕਾਰ ਨੂੰ ਰੋਕ ਕੇ ਚੈਕ ਕੀਤਾ ਗਿਆ। ਕਾਰ ਚਾਲਕ ਨੇ ਆਪਣਾ ਨਾਮ ਦੀਪਕ ਗਰਗ, ਵਾਸੀ ਪਿੱਪਲਾਵਾਲਾ ਦੱਸਿਆ। ਤਲਾਸੀ ਦੌਰਾਨ ਕਾਰ ਦੀ ਡਿੱਗੀ ਵਿੱਚੋਂ ਕਥਿਤ ਤੌਰ ’ਤੇ ਚਾਰ ਗੱਤਾ ਪੇਟੀਆਂ ਬਰਾਮਦ ਹੋਈਆਂ। ਚੈਕ ਕਰਨ ’ਤੇ ਇੱਕ ਪੇਟੀ ਵਿੱਚੋਂ 12 ਬੋਤਲਾਂ ਪੰਜਾਬ ਕਲੱਬ ਕਿੰਗ ਵਿਸਕੀ, ਦੂਜੀ ਵਿੱਚੋਂ 12 ਬੋਤਲਾਂ ਪੰਜਾਬ ਕਲੱਬ ਕਿੰਗ ਰਮ (ਫਾਰ ਸੇਲ ਇਨ ਪੰਜਾਬ) ਅਤੇ ਤੀਜੀ ਤੇ ਚੌਥੀ ਪੇਟੀ ਵਿੱਚੋਂ 12-12 ਬੋਤਲਾਂ ਸੰਤਰਾ ਸ਼ਰਾਬ (ਫਾਰ ਸੇਲ ਇਨ ਹਿਮਾਚਲ ਪ੍ਰਦੇਸ਼), ਕੁੱਲ 36,000 ਮਿਲੀਲੀਟਰ, ਬਰਾਮਦ ਹੋਈਆਂ। ਪੁਲਿਸ ਮੁਤਾਬਕ ਕਥਿਤ ਮੁਲਜ਼ਮ ਸ਼ਰਾਬ ਰੱਖਣ ਸਬੰਧੀ ਕੋਈ ਵੀ ਪਰਮਿਟ ਜਾਂ ਲਾਇਸੰਸ ਪੇਸ਼ ਨਹੀਂ ਕਰ ਸਕਿਆ, ਜਿਸ ’ਤੇ ਥਾਣਾ ਮਾਡਲ ਟਾਊਨ ਵਿੱਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।