
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਚੱਕ ਨੂਰਅਲੀ 'ਚ ਚੋਰਾਂ ਨੇ ਲਾਇਆ ਸੰਨ

ਗੌਰਵ, ਪੰਜਾਬੀ ਜਾਗਰਣ, ਗੜਦੀਵਾਲਾ : ਪਿੰਡ ਚੱਕ ਨੂਰਅਲੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਮਿਲੀ ਹੈ। ਅਣਪਛਾਤੇ ਚੋਰਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਪੰਚਾਇਤੀ ਰਕਬੇ ਵਿੱਚ ਲੱਗੇ ਟਰਾਂਸਫਾਰਮਰ ਅਤੇ ਮੋਟਰ ਨੂੰ ਨਿਸ਼ਾਨਾ ਬਣਾਇਆ। ਚੋਰ ਟਰਾਂਸਫਾਰਮਰ ਵਿੱਚੋਂ ਸਾਰਾ ਤੇਲ, 7.5 ਐੱਚਪੀ ਦੀ ਮੋਟਰ ਅਤੇ 120 ਫੁੱਟ ਲੰਬੀ ਡਲਿਵਰੀ ਪਾਈਪ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੰਚਾਇਤ ਵਿੱਚ ਭਾਰੀ ਰੋਸ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਚੱਕ ਨੂਰਅਲੀ ਦੀ ਸਰਪੰਚ ਕਿਰਨ ਕੁਮਾਰੀ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਪੰਚਾਇਤ ਦੇ ਰਕਬੇ ਵਿੱਚ ਲੱਗੇ ਬਿਜਲੀ ਦੇ ਯੰਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਬਹੁਤ ਹੀ ਸ਼ਾਤਰਾਨਾ ਢੰਗ ਨਾਲ ਟਰਾਂਸਫਾਰਮਰ ਨੂੰ ਖੋਲ੍ਹ ਕੇ ਉਸ ਵਿੱਚੋਂ ਸਾਰਾ ਤੇਲ ਕੱਢ ਲਿਆ। ਜਦੋਂ ਸਵੇਰੇ ਘਟਨਾ ਵਾਲੀ ਥਾਂ ’ਤੇ ਜਾ ਕੇ ਦੇਖਿਆ ਗਿਆ ਤਾਂ ਮੋਟਰ ਅਤੇ ਪਾਈਪ ਗਾਇਬ ਸਨ ਅਤੇ ਟਰਾਂਸਫਾਰਮਰ ਦਾ ਤੇਲ ਹੇਠਾਂ ਡੁੱਲ੍ਹਿਆ ਅਤੇ ਕੱਢਿਆ ਹੋਇਆ ਮਿਲਿਆ। ਪੰਚਾਇਤ ਦਾ 2.50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਤੁਰੰਤ ਜਾਣਕਾਰੀ ਸਥਾਨਕ ਪੁਲਿਸ ਵਿਭਾਗ ਨੂੰ ਦੇ ਦਿੱਤੀ ਗਈ ਹੈ।