ਡੀਐਸਪੀ ਦਾ ਗਨਮੈਨ ਪਵਨਪ੍ਰੀਤ ਸ਼ੱਕੀ ਹਾਲਾਤਾਂ 'ਚ ਲਾਪਤਾ ਡੀਐਸਪੀ ਦਾ ਗਨਮੈਨ ਪਵਨਪ੍ਰੀਤ ਸ਼ੱਕੀ ਹਾਲਾਤਾਂ 'ਚ ਲਾਪਤਾ
Publish Date: Tue, 10 Nov 2026 04:13 PM (IST)
Updated Date: Tue, 10 Nov 2026 04:14 PM (IST)
ਕਮਲ ਪੰਜਾਬੀ ਜਾਗਰਣ ਹਰਿਆਣਾ ਬੀਤੇ ਦਿਨੀ ਥਾਣਾ ਹਰਿਆਣਾ ਅਧੀਂਨ ਆਉਂਦੇ ਪਿੰਡ ਸਤੌਰ ਦੇ ਸਰਪੰਚ ਦੇ ਪਰਿਵਾਰ ਅਤੇ ਡੀਐਸਪੀ ਨਰਿੰਦਰ ਸਿੰਘ ਮਨਹਾਸ ਦੇ ਗਨਮੈਨ ਪਵਨਪ੍ਰੀਤ ਵਿੱਚ ਹੋਈ ਲੜਾਈ ਝਗੜੇ ਦੇ ਸੰਬੰਧ ਵਿੱਚ ਥਾਣਾ ਹਰਿਆਣਾ ਪੁਲਿਸ ਵੱਲੋਂ ਸਰਪੰਚ ਅਤੇ ਉਸਦੇ ਪਰਿਵਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ। ਸਰਪੰਚ ਦੇ ਲੜਕੇ ਹਰਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੇ ਸੰਬੰਧ ਵਿੱਚ ਨਿਹੰਗ ਸਿੰਘਾਂ ਵੱਲੋਂ ਸਰਪੰਚ ਦੇ ਮੁੰਡੇ ਨੂੰ ਰਿਹਾਅ ਕਰਵਾਉਣ ਲਈ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਥਾਣਾ ਹਰਿਆਣਾ ਦੇ ਸਾਹਮਣੇ ਤਕਰੀਬਨ ਛੇ ਤੋਂ ਸੱਤ ਘੰਟੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਅਨੁਸਾਰ ਇਹ ਪਰਚਾ ਡੀਐਸਪੀ ਦੇ ਕਹਿਣ ’ਤੇ ਆਪਣੇ ਮੁਲਾਜ਼ਮ ਦੇ ਹੱਕ ਵਿੱਚ ਕੀਤਾ ਗਿਆ। ਜਦਕਿ ਸਰਪੰਚ ਦੇ ਪਰਿਵਾਰ ਦਾ ਇਸ ਵਿੱਚ ਕੋਈ ਵੀ ਦੋਸ਼ ਨਹੀਂ ਹੈ। ਇਸ ਨੂੰ ਧੱਕੇਸ਼ਾਹੀ ਦੱਸਦੇ ਹੋਏ ਉਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾ ਲਾਇਆ ਗਿਆ। ਅੱਜ ਤੜਕਸਾਰ ਪਵਨਪ੍ਰੀਤ ਜੋ ਕਿ ਆਪਣੇ ਖੇਤਾਂ ਵਿੱਚ ਪਾਣੀ ਲਗਾਉਣ ਲਈ ਘਰ ਤੋਂ ਆਪਣੇ ਕਰਿੰਦੇ ਪੱਪੂ ਨੂੰ ਇਹ ਕਹਿ ਕੇ ਆਇਆ ਉਹ ਵੀ ਪਿੱਛੇ ਆ ਜਾਵੇ। ਪੱਪੂ ਨੇ ਦੱਸਿਆ ਕਿ ਜਦੋਂ ਉਹ ਇੱਕ ਘੰਟੇ ਬਾਅਦ ਖੇਤਾਂ ਵਿੱਚ ਪੁੱਜਾ ਤਾਂ ਉੱਥੇ ਪਵਨਪ੍ਰੀਤ ਦਾ ਮੋਟਰਸਾਈਕਲ ਡਿੱਗਿਆ ਪਿਆ ਸੀ ਲਾਗੇ ਉਸ ਦੀ ਕਹੀ ਪਈ ਸੀ ਜਿਸ ਤੇ ਖੂਨ ਦੇ ਧੱਬੇ ਪਏ ਹੋਏ ਸਨ। ਉਸ ਦੀਆਂ ਚੱਪਲਾਂ ਦਾ ਇੱਕ ਪੈਰ ਖੇਤਾਂ ਵਿੱਚ ਪਿਆ ਹੋਇਆ ਸੀ ਜਿਸ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਉਸਨੇ ਇਸ ਘਟਨਾ ਬਾਰੇ ਪਵਨਪ੍ਰੀਤ ਦੇ ਪਰਿਵਾਰ ਨੂੰ ਸੂਚਿਤ ਕੀਤਾ। ਪਵਨਪ੍ਰੀਤ ਦੇ ਪਰਿਵਾਰ ਵੱਲੋਂ ਥਾਣਾ ਹਰਿਆਣਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਹਰਿਆਣਾ ਦੀ ਪੁਲਿਸ ਵੱਲੋਂ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਵਾਲੀ ਜਗ੍ਹਾ ਤੇ ਡਿਊਟੀ ਤੇ ਤੈਨਾਤ ਬਲਵੀਰ ਸਿੰਘ ਕਾਂਸਟੇਬਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੁਲਿਸ ਵੱਲੋਂ ਉਕਤ ਘਟਨਾ ਦੀ ਬਰੀਕੀ ਨਾਲ ਛਾਣਬੀਣ ਕਰਵਾਉਣ ਲਈ ਡੋਗ ਸਕੁਅਐਡ ਅਤੇ ਫਿੰਗਰ ਪ੍ਰਿੰਟ ਦੀ ਮਦਦ ਲੈ ਰਹੀ ਹੈ।