ਆਪਸ ’ਚ ਭਿੜੇ ਦੋ ਮੋਟਰਸਾਈਕਲ, ਦੋਵੇਂ ਚਾਲਕ ਗੰਭੀਰ ਜ਼ਖ਼ਮੀ
ਆਪਸ ਵਿੱਚ ਭਿੜੇ ਦੋ ਮੋਟਰਸਾਈਕਲ , ਦੋਵੇਂ ਚਾਲਕ ਗੰਭੀਰ ਜ਼ਖ਼ਮੀ
Publish Date: Sun, 25 Oct 2026 04:40 PM (IST)
Updated Date: Sun, 25 Oct 2026 04:43 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ ਮਰੂਤੀ ਏਜੰਸੀ ਨਜ਼ਦੀਕ ਦੋ ਮੋਟਰਸਾਈਕਲ ਦੀ ਭਿਆਨਕ ਟੱਕਰ ਨਾਲ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਨੇ ਸਰਕਾਰੀ ਹਸਪਤਾਲ ਮਾਹਿਲਪੁਰ ’ਚ ਦਾਖ਼ਲ ਕਰਵਾਇਆ। ਥਾਣਾ ਮਾਹਿਲਪੁਰ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਮਾਹਿਲਪੁਰ ਵਿੱਚ ਦਾਖਲ ਹਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਰਸੀਦਪੁਰ ਜ਼ਿਲ੍ਹਾ ਰੋਪੜ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਆਪਣੇ ਮੋਟਰਸਾਈਕਲ ਨੰਬਰ ਨੰਬਰ ਪੀਬੀ012ਏਡੀ 7087 ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਆਪਣੇ ਰਿਸ਼ਤੇਦਾਰਾਂ ਦੇ ਮਠਿਆਈ ਲੈ ਕੇ ਜਾ ਰਿਹਾ ਸੀ, ਜਦੋਂ ਉਹ ਲੰਗੇਰੀ ਰੋਡ ਮਰੂਤੀ ਏਜੰਸੀ ਦੇ ਨੇੜੇ ਪਹੁੰਚਿਆ ਤਾਂ ਕਾਲਜ ਰੋਡ ਵੱਲੋਂ ਆ ਰਹੇ ਬੁਲਟ ਮੋਟਰਸਾਈਕਲ ਨੰਬਰ 07 ਡਬਲਯੂ 0889 ਜਿਸ ਨੂੰ ਪ੍ਰਿੰਸੀਪਲ ਸੁਖਇੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਾਲਦੀ ਹਾਲ ਵਾਸੀ ਦੋਹਲਰੋਂ ਚਲਾ ਰਿਹਾ ਸੀ ਨੇ ਆਪਣਾ ਮੋਟਰਸਾਈਕਲ ਉਸ ਦੇ ਮੋਟਰਸਾਈਕਲ ਵਿਚ ਮਾਰ ਦਿੱਤਾ, ਜਿਸ ਨਾਲ ਲੰਗੇਰੀ ਰੋਡ ਖੜ੍ਹੀ ਕਾਰ ’ਚ ਵੱਜਾ। ਜਿਸ ਨਾਲ ਦੋਵੇਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ ’ਚ ਦਾਖ਼ਲ ਕਰਵਾਇਆ। ਥਾਣਾ ਮਾਹਿਲਪੁਰ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।