ਗੜ੍ਹਸ਼ੰਕਰ ਹਲਕੇ ’ਚ ਮਾਈਨਿੰਗ ਕਰਦੇ ਅੱਠ ਨਾਮਜਦ ਗੜ੍ਹਸ਼ੰਕਰ ਹਲਕੇ ’ਚ ਮਾਈਨਿੰਗ ਕਰਦੇ ਅੱਠ ਨਾਮਜਦ
Publish Date: Thu, 22 Oct 2026 04:40 PM (IST)
Updated Date: Thu, 22 Oct 2026 04:42 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੀ ਬੀ ਆਈ ਦੇ ਹੁਸ਼ਿਆਰਪੁਰ ਦਾਖ਼ਲੇ ਤੋਂ ਬਾਅਦ ਮਾਈਨਿੰਗ ਅਤੇ ਪੁਲਿਸ ਵਿਭਾਗ ਸਮੇਤ ਜੰਗਲਾਤ ਵਿਭਾਗ ਨੇ ਵੀ ਤੇਜੀ ਫ਼ੜੀ ਹੈ। ਬੀਤੀ ਰਾਤ ਉਨ੍ਹਾਂ ਵਲੋਂ ਗਸ਼ਤ ਦੌਰਾਨ ਗੜ੍ਹਸ਼ੰਕਰ ਦੇ ਪਿੰਡ ਗੱਜਰ ਅਤੇ ਭਾਤਪੁਰ ਵਿਚ ਚੱਲ ਰਹੀ ਹਨੇਰੇ ਵਿਚ ਮਾਈਨਿੰਗ ’ਤੇ ਛਾਪਾ ਕਰਕੇ ਅੱਠ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਈਨਿੰਗ ਮਾਫ਼ੀਆ ਨਾਲ ਸਬੰਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਵਣ ਰੇਂਜ ਅਫਸਰ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਗਸ਼ਤ ਵਧਾਈ ਹੋਣ ਕਰਕੇ ਅਤੇ ਗੁਪਤ ਸ਼ਿਕਾਇਤਾਂ ਦੇ ਆਧਾਰ ’ਤੇ ਜਦੋਂ ਬਲਾਕ ਮਾਹਿਲਪੁਰ ਦੇ ਪਿੰਡ ਗੱਜਰ ਅਤੇ ਭਾਤਪੁਰ ਦੇ ਜੰਗਲੀ ਰਕਬੇ ਵਿਚ ਛਾਪਾ ਮਾਰਿਆ ਤਾਂ ਉੱਥੇ ਤਾਜੀ ਕੀੀ ਗਈ ਮਾਈਨਿੰਗ ਦੇ ਨਿਸ਼ਾਨ ਦਿਖਾਈ ਦਿੱਤੇ ਜਿਸ ਤੋਂ ਸਪਸ਼ਟ ਸੀ ਕਿ ਇੱਥੇ ਟਰੈਕਟਰ ਟਰਾਲੀ ਤੋਂ ਇਲਾਵਾ ਜੇ ਸੀ ਬੀ ਨਾਲ ਵੀ ਮਾਈਨਿੰਗ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਟੀਮਾਂ ਨਾਲ ਛਾਪੇਮਾਰੀ ਸ਼ੁਰੂ ਕਰਕੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਮਾਈਨਿੰਗ ਗੋਗਾ ਪੁੱਤਰ ਬੱਗੂ ਰਾਮ, ਕਮਲ ਪੁੱਤਰ ਗੁਰਦਾਸ ਰਾਮ ਅਤੇ ਕਾਕੂ ਵਾਸੀ ਗੱਜਰ ਅਤੇ ਪੰਜ ਹੋਰ ਵਿਅਕਤੀਆਂ ਵਲੋਂ ਮਿਲ ਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਗਲੀ ਕਾਰਵਾਈ ਦੌਰਾਨ ਕਿਥਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਖ਼ੁਲਾਸੇ ਹੋਣਗੇ।