- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਰੀਆ ਦਾ ਭਰਿਆ ਹੋਇਆ ਟਰੱਕ ਥਾਣਾ ਹਰਿਆਣਾ ਨੇ ਕੀਤਾ ਕਾਬ

ਕਮਲ, ਪੰਜਾਬੀ ਜਾਗਰਣ ਹਰਿਆਣਾ : ਥਾਣਾ ਹਰਿਆਣਾ ਪੁਲਿਸ ਵੱਲੋਂ ਯੂਰੀਏ ਦੀਆਂ ਕਰੀਬ 340 ਬੋਰੀਆਂ ਸਣੇ ਇੱਕ ਕੈਂਟਰ ਨੰਬਰ ਪੀਬੀ 29 ਆਰ 95 ਨੂੰ ਕਾਬੂ ਕਰਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ 18 ਅਕਤੂਬਰ 2026 ਨੂੰ ਏਡੀਓ ਹੁਸ਼ਿਆਰਪੁਰ ਸਿਮਰਨਜੀਤ ਸਿੰਘ ਵੱਲੋਂ ਪਰੋਤ ਕੈਂਟਰ ਜਿਸ ਦੇ ਚਾਲਕ ਸੁਖਪ੍ਰੀਤ ਪੁੱਤਰ ਕੁਲਵੀਰ ਸਿੰਘ ਵਾਸੀ ਮਕਾਨ ਨੰਬਰ 1/49 ਮੁਹੱਲਾ ਅਨੰਦ ਨਗਰ ਬੰਗਾ ਐਸ ਬੀ ਐਸ ਨਗਰ ਉਕਤ ਕੈਂਟਰ ਵਿੱਚ ਵੱਲੋਂ ਇੱਕ ਹਵੇਲੀ ਵਿੱਚ ਯੂਰੀਆ ਉਤਾਰਿਆ ਜਾ ਰਿਹਾ ਸੀ। ਭੁਗਤ ਚਾਲਕ ਅਨੁਸਾਰ ਪਿੰਡ ਦੋੋਲੋਵਾਲ ਵਿਖੇ ਉਪਰੋਕਤ ਹਵੇਲੀ ਵਿੱਚ ਸੰਪਰਕ ਨੰਬਰ ਜੋ ਕਿ ਨਰੇਸ਼ ਕੁਮਾਰ ਪੁੱਤਰ ਦਲੀਪ ਸਿੰਘ ਵਾਸੀ ਹਨੁਮਾਨ ਗੜ੍ਹ ਰਾਜਸਥਾਨ ਤੋਂ ਪ੍ਰਾਪਤ ਕੀਤਾ ਗਿਆ ਸੀ। ਜਿਸ ਤੇ ਡਾ.ਸਿਮਰਨਜੀਤ ਸਿੰਘ ਸਮੇਤ ਦੁਪਿੰਦਰ ਸਿੰਘ ਸੰਧੂ ਮੁੱਖ ਖੇਤੀਬਾੜੀ ਅਫ਼ਸਰ ਨੂੰ ਬੁਲਾ ਕੇ ਜਦੋਂ ਚੈੱਕ ਕੀਤਾ ਗਿਆ ਤਾਂ ਯੂਰੀਆ ਦੀਆਂ 140 ਬੋਰੀਆਂ ਕੈਂਟਰ ਚ ਲੱਦੀਆਂ ਹੋਈਆਂ ਸਨ ਅਤੇ 160 ਬੋਰੀਆਂ ਜੋ ਕਿ ਐਚ ਯੂ ਆਰ ਐਲ ਕੰਪਨੀ ਸਤੰਬਰ 2024 ਦੀਆਂ ਬਣੀਆਂ ਹੋਈਆਂ ਬਰਾਮਦ ਹੋਈਆਂ ਜਿਸ ਦੇ ਨਾਲ ਹੀ 39 ਬੋਰੀਆਂ ਟੈਕਨੀਕਲ ਗਰੇਡ ਯੂਰੀਆ ਸਸਪੈਕਟਡ ਫੋਰ ਨੀਮ ਕੂਟਿੰਗ ਅਤੇ ਅੱਧਾ ਬੋਰਾ ਤਕਰੀਬਨ 20 ਕਿਲੋ ਖੇਤੀਬਾੜੀ ਗਰੇਡ ਯੂਰੀਆ ਬਰਾਮਦ ਹੋਇਆ ਬਰੋਖ ਮਾਮਲੇ ਦੇ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।