- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਚ ਅਣਪਛਾਤੇ ਚੋਰਾਂ ਵੱਲੋਂ ਹਜ਼ਾਰਾਂ ਦਾ ਸਮਾਨ ਚੋਰੀ

ਸਤਨਾਮ ਲੋਈ, ਪੰਜਾਬੀ ਜਾਗਰਣ
ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਰਾਮਪੁਰ ਝੰਜੋਵਾਲ ਦੇ ਐਲੀਮੈਂਟਰੀ ਸਕੂਲ ’ਚ ਬੀਤੀ ਰਾਤ ਚੋਰ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਕੂਲ ਦੇ ਇੰਚਾਰਜ ਮੈਡਮ ਰਨਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੱਕ ਨੇ ਸਵੇਰੇ ਕੋਈ ਸਾਢੇ ਕੁਝ ਚਾਰ ਵਜੇ ਫੋਨ ’ਤੇ ਉਸ ਨੂੰ ਦੱਸਿਆ ਕਿ ਝੰਜੋਵਾਲ ਦੀਆਂ ਕੁਝ ਔਰਤਾਂ ਗਰਾਊਂਡ ’ਚ ਸੈਰ ਕਰਨ ਆਈਆਂ ਨੇ ਫੋਨ ’ਤੇ ਦੱਸਿਆ ਕਿ ਸਕੂਲ ਦੀ ਗਰਾਊਂਡ ਵੱਲ ਦਾ ਦਰਵਾਜ਼ਾ ਖੁੱਲ੍ਹਾ ਹੈ ਅਤੇ ਇਨਵਰਟਰ ਦਾ ਬੈਟਰਾ ਗਰਾਊਂਡ ’ਚ ਪਿਆ ਹੈ ਤੇ ਸਕੂਲ ਦੇ ਸਾਰੇ ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਅਲਮਾਰੀਆਂ ਦੀ ਭੰਨਤੋੜ ਕਰ ਕੇ ਸਾਰੇ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਚੋਰ ਮਿਡ-ਡੇ-ਮੀਲ ਅਤੇ ਰਸੋਈ ਦਾ ਸਾਰਾ ਸਾਮਾਨ ਵੀ ਲੈ ਗਏ ਅਤੇ ਕੈਮਰਿਆਂ ਦਾ ਡੀਵੀਆਰ ਵੀ ਚੋਰੀ ਕਰ ਕੇ ਨਾਲ ਲੈ ਗਏ। ਜ਼ਿਕਰਯੋਗ ਹੈ ਕਿ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਨਾਲ ਲੱਗਦਾ ਹੈ, ਜਿੱਥੇ ਰਾਤ ਸਮੇਂ ਚੌਕੀਦਾਰ ਵੀ ਪਹਿਰਾ ਦਿੰਦਾ ਹੈ, ਇਸ ਦੇ ਬਾਵਜੂਦ ਚੋਰਾਂ ਨੇ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।