- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਗਲਾਤ ਵਿਭਾਗ ਨੇ ਮੁੜ ਕਾਬੂ ਕੀਤੀ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਨੇ ਗੈਰ-ਕਾਨੂੰਨੀ ਖ਼ੈਰ ਦੀ ਲੱਕੜ ਦੀ ਕਟਾਈ ਵਿਰੁੱਧ ਵੱਡੀ ਕਾਰਵਾਈ ਮਲੋਟ ਖੇਤਰ ਦੇ ਸਰਕਾਰੀ ਜੰਗਲ ਵਿੱਚ ਗੈਰ-ਕਾਨੂੰਨੀ ਤੌਰ ’ਤੇ ਖੈਰ ਦੀ ਲੱਕੜ ਦੀ ਕਟਾਈ ਕਰ ਰਹੇ ਲੋਕਾਂ ’ਤੇ ਛਾਪਾ ਮਾਰਿਆ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਪਹੁੰਚਣ ’ਤੇ ਉਹ ਗੱਡੀ ਛੱਡ ਕੇ ਫ਼ਰਾਰ ਹੋ ਗਏ। ਸਟਾਫ ਤੁਰੰਤ ਮੌਕੇ ’ਤੇ ਪਹੁੰਚ ਕੇ ਲੱਕੜ ਨਾਲ ਭਰੀ ਗੱਡੀ ਵਾਹਨ ਨੂੰ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਜੰਗਲਾਤ ਅਫਸਰ ਧਰਮਵੀਰ ਨੇ ਦੱਸਿਆ ਕਿ ਗੱਡੀ ਕਾਬੂ ਕਰਨ ਤੋਂ ਬਾਅਦ ਜੰਗਲ ਦੀ ਤਲਾਸ਼ੀ ਲੈਣ ’ਤੇ ਪਤਾ ਲੱਗਾ ਕਿ ਲਗਭਗ 7-8 ਖੈਰ ਦੇ ਦਰੱਖਤ ਕੱਟੇ ਗਏ ਸਨ, ਜਿਨ੍ਹਾਂ ਵਿੱਚ ਕੁੱਝ ਮਰੇ ਹੋਏ ਅਤੇ ਕੁਝ ਹਰੇ ਦਰੱਖਤ ਸ਼ਾਮਲ ਹਨ। ਜ਼ਬਤ ਕੀਤੀ ਗਈ ਖੈਰ ਦੀ ਲੱਕੜ ਦੀ ਕੀਮਤ ਲਗਭਗ 2-2.5 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਹਰਿਆਣਾ ਪੁਲਿਸ ਸਟੇਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਗੈਰ-ਕਾਨੂੰਨੀ ਖੈਰ ਦੀ ਕਟਾਈ ਮਾਫੀਆ ਵਿਰੁੱਧ ਹਰ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਛੋਟੇ ਲੱਕੜ ਕੱਟਣ ਵਾਲਿਆਂ ਤੋਂ ਲੈ ਕੇ ਸ਼ਾਮਲ ਲੋਕਾਂ ਤੱਕ, ਪੂਰੀ ਸਪਲਾਈ ਚੇਨ ਨੂੰ ਭੰਗ ਕਰਨ ਲਈ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਸਾਲ ਭਾਰਤੀ ਜੰਗਲਾਤ ਐਕਟ 1927 ਤਹਿਤ ਲਗਭਗ 15-16 ਵਾਹਨ ਜ਼ਬਤ ਕੀਤੇ ਗਏ ਹਨ, ਅਤੇ ਉਨ੍ਹਾਂ ਸਾਰਿਆਂ ਵਿਰੁੱਧ ਜ਼ਬਤ ਕਰਨ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਨੇ 40 ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਹੈ ਜਿੱਥੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਨ੍ਹਾਂ ਨੂੰ ਡਿਵੀਜ਼ਨ ਪੱਧਰ ਦੇ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ ਤਾਂ ਜੋ ਨਾਕੇਬੰਦੀ ਡਿਊਟੀਆਂ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਖੈਰ ਦੀ ਲੱਕੜ ਲਿਜਾਣ ਵਾਲੇ ਕਿਸੇ ਵੀ ਗੈਰ-ਕਾਨੂੰਨੀ ਵਾਹਨ ’ਤੇ ਨਜ਼ਰ ਰੱਖੀ ਜਾ ਸਕੇ।