- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
85 ਕਿੱਲੋ 860 ਗਰਾਮ ਚੂਰਾ ਪੋਸਤ ਸਮੇਤ ਇੱਕ ਕਾਬੂ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਪੁਲਿਸ ਨੇ ਬੀਤੀ ਸ਼ਾਮ ਚਲਾਏ ਕਾਸੋ ਆਪ੍ਰੇਸ਼ਨ ਦੌਰਾਨ ਇੱਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿਚ ਚੂਰਾ ਪੋਸਤ ਬਰਾਮਦ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਸ਼ਤ ਅਤੇ ਨਾਕੇਬੰਦੀ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮੰਨਣ ਵਿਚ ਇੱਕ ਵਿਅਕਤੀ ਬਾਹਰੋਂ ਚੂਰਾ ਪੋਸਤ ਲਿਆ ਕੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਛਾਪੇਮਾਰੀ ਕਰ ਕੇ ਪਿੰਡ ਮੰਨਣ ਵਿਖੇ ਚੰਦਰ ਹੰਸ ਪੁੱਤਰ ਮਹਿੰਗਾ ਰਾਮ ਦੇ ਘਰ ਛਾਪਾ ਮਾਰਿਆ ਤਾਂ ਉਸ ਦੀ ਹਵੇਲੀ ਦੇ ਤੂੜੀ ਵਾਲੇ ਕਮਰੇ ਵਿਚ ਜ਼ਮੀਨ ਦੇ ਇੱਕ ਕੋਨੇ ਵਿਚ ਜ਼ਮੀਨ ਵਿਚ ਦੱਬੇ ਹੋਏ ਪੰਜ ਕਿੱਲੋ 4 ਮਿਲੀਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਹੋਰ ਤਲਾਸ਼ੀ ਲਈ ਤਾਂ ਹਵੇਲੀ ਵਿਚ ਖ਼ੜ੍ਹੀ ਗੱਡੀ ਨੰਬਰ ਪੀਬੀ18ਡੀ 6262 ਵਿੱਚੋਂ ਚਾਰ ਬੋਰੇ ਜਿਨ੍ਹਾਂ ਵਿਚ 80 ਕਿੱਲੋ 860 ਗ੍ਰਾਮ ਚੂਰਾ ਪੋਸਤ ਸੀ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਥਿਤ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਲਿਫਾਫੀਆਂ ਅਤੇ ਤੋਲਣ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ।