- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
15 ਅਗਸਤ ਨੂੰ ਜੇਲ੍ਹ ਅੰਦਰ ਹੋਈ ਲੜਾਈ ਚ 22 ਕੈਦੀਆਂ ’ਤੇ ਮਾਮਲਾ ਦਰਜ

- 15 ਅਗਸਤ ਨੂੰ ਜੇਲ੍ਹ ਅੰਦਰ ਹੋਈ ਲੜਾਈ ’ਚ 22 ਕੈਦੀਆਂ ਖ਼ਿਲਾਫ਼ ਮਾਮਲਾ ਦਰਜ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਜੇਲ੍ਹ ਅੰਦਰੋਂ ਕੁੱਝ ਸਮਾਂ ਪਹਿਲਾਂ ਇੱਕ ਗੈਂਸਟਰ ਵਲੋਂ ਵੀਡੀਓ ਰਾਂਹੀ ਜੇਲ੍ਹ ਅੰਦਰਲੇ ਹਾਲਤਾਂ ਦੀ ਵਾੲਰਲ ਕੀਤੀ ਵੀਡੀਓ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਕਈ ਤਰਾਂ ਦੀਆਂ ਸੁਰਖੀਆਂ ਵਿਚ ਰਹਿਣ ਵਾਲੀ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਮੁੜ ਵਿਵਾਦਾਂ ਵਿਚ ਆ ਗਈ ਜਦੋਂ ਬੀਤੀ ਰਾਤ 20 ਦਿਨ ਬਾਅਦ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਹੋਈ 15 ਅਗਸਤ ਦੀ ਦਰਮਿਆਨੀ ਰਾਤ ਨੂੰ ਝਗੜੇ ’ਚ ਜੇਲ੍ਹ ਅੰਦਰ ਬੰਦ 22 ਕੈਦੀਆਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਸੁਪਰਡੈਂਟ ਜੋਵੰਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 15 ਅਤੇ 16 ਅਗਸਤ ਦੀ ਰਾਤ ਨੂੰ 11 ਵਜੇ ਦੇ ਕਰੀਬ ਕਿਸੇ ਗੱਲ ਨੂੰ ਲੈ ਕੇ ਜੇਲ੍ਹ ਅੰਦਰ ਬੰਦ ਕੈਦੀ ਆਪਸ ਵਿਚ ਭਿੜ ਗਏ ਜਿਸ ਤੋਂ ਬਾਅਦ ਉਨ੍ਹਾਂ ਜੇਲ੍ਹ ਅੰਦਰ ਖ਼ਰੂਦ ਪਾ ਕੇ ਜੇਲ੍ਹ ਅੰਦਰਲੀਆਂ ਬੈਰਕਾਂ ਦੀਆਂ ਗਰਿੱਲਾਂ ਤੋੜ ਕੇ ਰਾਡਾਂ ਬਣਾ ਲਈਆਂ ਅਤੇ ਜੇਲ੍ਹ ਅੰਦਰ ਤੋੜ ਫੋੜ ਕਰਕੇ ਸਰਕਾਰੀ ਪ੍ਰਾਪਰਟੀ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਜੇਲ੍ਹ ਅੰਦਰਲੇ ਅਧਿਕਾਰੀ ਇਸ ਸਬੰਧੀ ਮੂੰਹ ਖ਼ੋਹਲਣ ਨੂੰ ਤਿਆਰ ਨਹੀਂ ਹਨ। ਪੁਲਿਸ ਦੇ ਅੰਦਰਲੇ ਸੂਤਰਾਂ ਅਨੁਸਾਰ ਇਸ ਝਗੜੇ ਵਿਚਕੁੱਝ ਕੈਦੀ ਜ਼ਖਮੀ ਵੀ ਹੋਏ ਸਨ ਜਿਨ੍ਹਾਂ ਦਾ ਇਲਾਜ ਅੰਦਰ ਹੀ ਕਰਵਾਇਆ ਗਿਆ। ਅੱਜ ਹੋਏ ਪਰਚੇ ਤੋਂ ਬਾਅਦ ਸਾਬਿਤ ਹੋ ਗਿਆ ਕਿ ਕੇਂਦਰੀ ਜੇਲ੍ਹ ਅੰਦਰ ਵਾਰ ਵਾਰ ਉੱਠ ਰਹੇ ਬਗਾਵਤੀ ਸੁਰ ਦਰਸਾ ਰਹੇ ਹਨ ਕਿ ਜੇਲ੍ਹ ਅੰਦਰ ਸਭ ਕੁੱਝ ਠੀਕ ਨਹੀਂ ਹੈ।
ਵੱਡੇ-ਛੋਟੇ 22 ਕੈਦੀ ਅਤੇ ਹਵਾਲਾਤੀ ਨਾਮਜ਼ਦ
ਥਾਣਾ ਸਿਟੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਨੇ ਦੱਸਿਆ ਕਿ ਆਜਾਦੀ ਦੇ ਦਿਹਾੜੇ ਦੀ ਰਾਤ 11 ਵਜੇ ਦੇ ਕਰੀਬ ਮਨਦੀਪ ਕੁਮਾਰ ਉਰਫ ਚਿੜੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਹਿਰੋਵਾਲ, ਗਗਨਦੀਪ ਸਿੰਘ ਪੁੱਤਰ ਦਿਲਾਵਰਲ ਸਿੰਘ ਵਾਸੀ ਕਮਾਲਪੁਰ ਹੁਸ਼ਿਆਰਪੁਰ, ਵਿਸ਼ਾਲ ਪੁੱਤਰ ਜਗਤਾਰ ਸਿੰਘ ਵਾਸੀ ਪਿੱਪਲਾਂਵਾਲਾ, ਅਮ੍ਰਿਤਪਾਲ ਸਿੰਘ ਪੁੱਤਰ ਵਿਜੇ ਕੁਮਾਰ ਵਾਸੀ ਮਾਨਪੁਰ ਟਾਂਡਾ, ਮਸਕੀਨ ਅਲੀ ਪੁੱਤਰ ਮੁਹੰਮਦ ਰਮਜਾਨ ਵਾਸੀ ਮਾਡਲ ਟਾਊਨ, ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਨੰਗਲ ਖ਼ੂਗਾ, ਜ਼ਸਨਦੀਪ ਸਿੰਘ ਪੁੱਤਰ ਮਨਮੋਹਣ ਸਿੰਘ ਵਾਸੀ ਖ਼ੁਣਖ਼ੁਣ ਸ਼ਰਕੀ ਦਸੂਹਾ, ਨਿਤਿਸ਼ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸਿੰਗੜੀਵਾਲਾ, ਗੁਰਪ੍ਰੀਤ ਸਿੰਘ ਪੁੱਤਰ ਉਕਾਂਰ ਸਿੰਘ ਵਾਸੀ ਦੇਣੋਵਾਲ ਬੁੱਲੋਵਾਲ, ਕਨਿਸ਼ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਮੁਕੰਦਪੁਰ, ਰਵਜੀਤ ਕੁਮਾਰ ਉਰ਼ਫ ਜੀਬਾ ਉਰਫ਼ ਰੰਜਿਨ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਬਸੀ ਦੌਲਤ ਖ਼ਾਂ, ਰੋਹਿਤ ਕੁਮਾਰ ਪੁੱਤਰ ਸਤਨਾਮ ਸਿਘ ਵਾਸੀ ਰੌੜੀਆਂ , ਰਮਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾੀ ਚੱਗਰਾਂ, ਅਸ਼ੀਸ਼ ਕੁਮਾਰ ਫਰਵਾਹਾ ਉਰਫ਼ ਲੂੰਡੀ ਉਰਫ ਆਸ਼ੂ ਪੁੱਤਰ ਰਾਜੇਸ਼ ਕੁਮਾਰ ਵਾਸੀ ਘੰਟਾਘਰ, ਨਵਦੀਪ ਸਿੰਘ ਉਰਫ਼ ਦੀਪੂ ਪੁੱਤਰ ਸੁਰਜੀਤ ਸਿੰਘ ਵਾਸੀ ਮਾਨਪੁਰ, ਕੇਸ਼ਵ ਗਾਂਧੀ ਉਰਫ਼ ਕ੍ਰਿਸ਼ਨਾ ਪੁੱਤਰ ਵਿਸ਼ਾਲ ਗਾਂਧੀ ਵਾਸੀ ਘੰਟਾ ਘਰ, ਗੁਰਪ੍ਰੀਤ ਸਿੰਘ ਉਰਫ਼ ਢੇਸੀ ਪੁੱਤਰ ਪਾਲ ਸਿੰਘ ਵਾਸੀ ਅਲੀਪੁਰ ਗੜ੍ਹਸ਼ੰਕਰ, ਕਰਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਟੈਂਕੀ ਮੁਹੱਲਾ ਦਸੂਹਾ, ਕਰਨ ਗਜਪਾਲ ਉਰਫ਼ ਕਰਨ ਰਾਜਪਾਲ ਪੁੱਤਰ ਬਲਵੰਤ ਰਾਏ ਵਾਸੀ ਬਸੀ ਬਜੀਦ, ਸਾਹਿਲ ਖਰਬਾਸ ਪੁੱਤਰ ਸੁਸ਼ੀਲ ਕੁਮਾਰ ਵਾਸੀ ਪੰਜਕੋਸ਼ੀ ਫ਼ਾਜਿਲਕਾ, ਮਨਜੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਾਰੋਵਾਲ ਗੜ੍ਹਸ਼ੰਕਰ ਦੀ ਆਪਸ ਵਿਚ ਲੜਾਈ ਹੋਈ ਜਿਸ ਕਾਰਨ ਉਨ੍ਹਾਂ ਪਾਏ ਖ਼ੂਰਦ ਅਤੇ ਭੰਨਤੋੜ ਕਾਰਨ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਕੀ ਕਹਿੰਦੇ ਹਨ ਜੇਲ੍ਹ ਸੁਪਰਡੈਂਟ
ਇਸ ਸਬੰਧੀ ਜੇਲ੍ਹ ਸੁਪਰਡੈਂਟ ਹਰਿੰਦਰ ਗਿੱਲ ਨੇ ਦੱਸਿਆ ਕਿ ਕੈਦੀਆਂ ਦੀ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਉਨ੍ਹਾਂ ਮਾਮੂਲੀ ਖ਼ਰੂਦ ਪਾਇਆ ਸੀ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਨ ਵਿਚ ਕੁੱਝ ਤਕਨੀਕੀ ਕਾਰਨਾਂ ਅਤੇ ਪੜਤਾਲ ਕਾਰਨ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਲੜਾਈ ਵਿਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।