- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰਾਂ ਗੋਦਾਮ ਚੌਂ ਉਡਾਇਆ ਲੱਖਾਂ ਰੁਪਏ ਦਾ ਕੀਮਤੀ ਸਮਾਨ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਮੀਣਾ ਬਰਤਨ ਸਟੋਰ ਦੇ ਗੁਦਾਮ ਦਾ ਸ਼ਟਰ ਤੋੜ ਕੇ ਅੰਦਰੋਂ ਕਰੀਬ 6 ਤੋਂ 7 ਲੱਖ ਰੁਪਏ ਦੀ ਕੀਮਤੀ ਸਾਮਾਨ ਬਰਤਨ ਅਤੇ ਗਿਫਟ ਆਈਟਮ ਚੋਰੀ ਕਰ ਕੇ ਲੈ ਗਏ। ਚੋਰਾਂ ਵੱਲੋਂ ਚੋਰੀ ਕੀਤਾ ਸਾਮਾਨ ਕਿਸੇ ਵਾਹਨ ਵਿੱਚ ਭਰ ਕੇ ਲਿਜਾਇਆ ਗਿਆ। ਇਸ ਚੋਰੀ ਦੀ ਘਟਨਾ ਸਬੰਧੀ ਗੁਦਾਮ ਮਾਲਕ ਨੂੰ ਸਵੇਰੇ ਪਤਾ ਲੱਗਾ, ਜਦੋਂ ਉਹ ਗੁਦਾਮ ਵਿੱਚੋਂ ਕੁਝ ਸਾਮਾਨ ਲੈਣ ਆਇਆ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਦਾਮ ਦੇ ਮਾਲਕ ਸੋਨੂ ਖੁੱਲਰ ਪੁੱਤਰ ਚਰਨ ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਇਹ ਗੁਦਾਮ ਨਵਾਂ ਬਣਾਇਆ ਸੀ। ਆਉਣ ਵਾਲੇ ਦੀਵਾਲੀ ਸੀਜ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੇ ਗੁਦਾਮ ਵਿੱਚ ਕਰੀਬ 6 ਤੋਂ 7 ਲੱਖ ਰੁਪਏ ਦੇ ਬਰਤਨ ਅਤੇ ਵੱਖ-ਵੱਖ ਕਿਸਮਾਂ ਦੇ ਗਿਫਟ ਆਈਟਮ ਖ਼ਰੀਦ ਕਰ ਕੇ ਰੱਖੇ ਹੋਏ ਸਨ। ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਗੁਦਾਮ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਗੁਲਾਮ ਵਿਚ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਸੋਨੂ ਖੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਵਾਰਦਾਤ ਵਿੱਚ ਕਿਸੇ ਵਾਹਨ ਦੀ ਵਰਤੋਂ ਕੀਤੀ ਗਈ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਵੱਲੋਂ ਚੋਰੀ ਦੌਰਾਨ ਵਰਤੇ ਗਏ ਵਾਹਨ ਦਾ ਪਤਾ ਲਗਾਇਆ ਜਾ ਸਕੇ।