ਚੋਰੀ ਦੇ ਸਮਾਨ ਸਮੇਤ 3 ਮੁਲਜ਼ਮ ਕਾਬੂ
ਚੋਰੀ ਦੇ ਸਮਾਨ ਸਮੇਤ 3 ਮੁਲਜ਼ਮ ਕਾਬੂ
Publish Date: Fri, 13 Feb 2026 06:13 PM (IST)
Updated Date: Sat, 14 Feb 2026 04:09 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਥਾਣਾ ਮੁਕੇਰੀਆਂ ਪੁਲਿਸ ਵੱਲੋਂ ਅਸਮਾਜਿਕ ਤੱਤਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਮੁੱਖੀ ਐੱਸਆਈ ਦਲਜੀਤ ਸਿੰਘ ਦੀ ਅਗਵਾਈ ਵਿੱਚ ਚੋਰੀ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਨਾਕੇਬੰਦੀ ਦੌਰਾਨ ਨਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਚਰਖਾ ਕਾਲੋਨੀ ਮੁਕੇਰੀਆਂ, ਮੋਹਣ ਲਾਲ ਪੁੱਤਰ ਕਿਸ਼ਨ ਲਾਲ ਵਾਸੀ ਬੱਜਰੀ ਮੁਹੱਲਾ ਦੇਹਰੀਵਾਲ ਥਾਣਾ ਸਰਨਾ ਤੇ ਜਗਦੀਸ਼ ਸਿੰਘ ਪੁੱਤਰ ਮਿੰਦਰਜੀਤ ਵਾਸੀ ਅਜੀਤ ਨਗਰ ਕਾਲੋਨੀ ਮੁਕੇਰੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਕੇ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲ੍ਹੋਂ ਇੱਕ ਸੋਨੇ ਦੀ ਚੇਨ, ਇੱਕ ਟਾਪਸਾਂ ਦਾ ਜੋੜਾ, ਦੋ ਮੁੰਦਰੀਆਂ, ਇੱਕ ਕੋਕਾ ਅਤੇ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।