ਕੌਂਸਲਰ ਨੂੰ ਨਹੀਂ ਚੁਕਾਈ ਜਾ ਰਹੀ ਸਹੁੰ ਨਾ ਹੀ ਮਿਲ ਰਿਹਾ ਏਜੰਡਾ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਹੀ ਕੌਂਸਲਰ ਨੂੰ ਨਹੀਂ ਚੁਕਾਈ ਜਾ ਰਹੀ ਸੋਹੁੰ ਨਾ ਹੀ ਮਿਲ ਰਿਹਾ ਏਜੰਡਾ
Publish Date: Tue, 24 Nov 2026 04:43 PM (IST)
Updated Date: Tue, 24 Nov 2026 04:46 PM (IST)
ਕਮਲ ਪੰਜਾਬੀ ਜਾਗਰਣ ਹਰਿਆਣਾ : ਨਗਰ ਕੌਂਸਲ ਹਰਿਆਣਾ ਵਿਖੇ ਉਸ ਸਮੇਂ ਮਾਮਲਾ ਭੱਖ ਗਿਆ ਜਦੋਂ ਨਗਰ ਕੌਂਸਲ ਹਰਿਆਣਾ ਦੇ ਜੇਤੂ ਰਹੇ ਕੌਂਸਲਰਾਂ ਵੱਲੋਂ ਨਗਰ ਕੌਂਸਲ ਪਹੁੰਚ ਕੇ ਮੀਡੀਆ ਦੇ ਰੂਬਰੂ ਹੋ ਕੇ ਦੱਸਿਆ ਗਿਆ ਕਿ ਪ੍ਰਧਾਨ ਦੀ ਚੋਣ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਅਜੇ ਤੱਕ ਸੋਹੁੰ ਨਹੀਂ ਚੁਕਾਈ ਗਈ। ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੀਆਂ 11 ਵਾਰਡਾਂ ਦੀਆਂ ਹੋਈਆਂ ਚੋਣਾਂ ਜਿਸ ਵਿੱਚੋਂ ਸੱਤ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਸਨ ਅਤੇ ਕਾਂਗਰਸ ਦੇ ਹਿੱਸੇ ਤਿੰਨ ਸੀਟਾਂ ਅਤੇ 1 ਬੀਜੇਪੀ ਦੇ ਹਿੱਸੇ ਸੀਟ ਆਈ ਸੀ ਅਤੇ ਬੀਤੇ ਦਿਨੀ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਵੱਲੋਂ ਨਗਰ ਕੌਂਸਲ ਹਰਿਆਣਾ ਦੀ ਪ੍ਰਧਾਨਗੀ ਨੂੰ ਲੈ ਕੇ ਮੀਟਿੰਗ ਰੱਖੀ ਗਈ ਜਿਸ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਦੀ ਮੌਜੂਦਗੀ ਦੌਰਾਨ ਪ੍ਰਧਾਨ ਦੀ ਚੋਣ ਕਰ ਲਈ ਗਈ । ਇਸ ਮੌਕੇ ਡਾਕਟਰ ਰਵਜੋਤ ਦੇ ਰਹੇ ਕਾਫੀ ਨਜ਼ਦੀਕੀ ਪਾਰਟੀ ਨਾਲ ਜੁੜੇ ਹੋਏ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਤਨੀ ਭਾਬਰਾ ਨੇ ਵਾਰਡ ਨੰਬਰ 3 ਤੋਂ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਸੀ। ਉਹਨਾਂ ਦੱਸਿਆ ਕਿ ਉਹ ਇਸ ਬਾਰ ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਦਾ ਚਿਹਰਾ ਕੋਈ ਹੋਰ ਚਾਹੁੰਦੇ ਸਨ ।ਪਰੰਤੂ ਡਾਕਟਰ ਰਵਜੋਤ ਵੱਲੋਂ ਨਗਰ ਕੌਂਸਲ ਦਾ ਪ੍ਰਧਾਨ ਸੰਜੇ ਕਪਿਲਾ ਬਣਾਉਣ ਵਿੱਚ ਉਹਨਾਂ ਤੇ ਕਾਫੀ ਦਬਾਅ ਪਾਇਆ ਗਿਆ। ਉਨਾਂ ਵੱਲੋਂ ਇਸ ਦੀ ਸਹਿਮਤੀ ਨਾ ਦੇਣ ਕਾਰਨ ਵਿਧਾਇਕ ਵੱਲੋਂ ਉਨਾਂ ਦੀ ਗੈਰ ਹਾਜ਼ਰੀ ਵਿੱਚ ਪ੍ਰਧਾਨ ਦੀ ਚੋਣ ਕਰ ਲਈ ਗਈ। ਅਤੇ ਅਜੇ ਤੱਕ ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਵਿੱਚ ਜੇਤੂ ਰਹੇ ਕੌਂਸਲਰਾਂ ਇਕਬਾਲ ਸਿੰਘ , ਪਵਨ ਕੁਮਾਰ , ਭਾਵਰਾ, ਸੰਜੀਵ ਕਪਿਲਾ ਨੂੰ ਅਜੇ ਤੱਕ ਨਗਰ ਕੌਂਸਲ ਹਰਿਆਣਾ ਵੱਲੋਂ ਸੋਹੁੰ ਨਹੀਂ ਚੁਕਾਈ ਗਈ। ਇਸ ਮੌਕੇ ਸਿਮਰਨਜੀਤ ਸਿੰਘ ਨੇ ਕੈਬਨਿਟ ਮੰਤਰੀ ਨੂੰ ਓਪਨ ਚੈਲੇੰਜ ਕਰਦਿਆਂ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਕਹਿੰਦੇ ਤੁਸੀਂ ਇਮਾਨਦਾਰ ਹੋ ਤਾਂ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਸੋਹ ਖਾ ਕੇ ਦੱਸੋ ਕਿ ਤੁਸੀਂ ਕਿੰਨੇ ਕੁ ਇਮਾਨਦਾਰ ਹੋ ਮੇਰੇ ਕੋਲ ਇਕੱਲਾ ਕੱਲਾ ਪਰੂਫ ਪਿਆ ਹੋਇਆ ਹੈ ਤੁਹਾਡੀ ਇਮਾਨਦਾਰੀ ਦਾ ਤੁਹਾਡੇ ਪੈਰਾਂ ਨੇ ਤੁਹਾਡੀ ਇਮਾਨਦਾਰੀ ਦਾ ਭਾਰ ਨਹੀਂ ਝੱਲਣਾ। ਇਸ ਮੌਕੇਂ ਕੌਂਸਲਰ ਇਕਬਾਲ ਸਿੰਘ ,ਕੌਂਸਲਰ ਗੁਰਦੇਵ ਕੌਰ, ਕੌਂਸਲਰ ਪਵਨ ਕੁਮਾਰ ,ਕੌਂਸਲਰ ਰਮਨ ਕੁਮਾਰ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।