ਕਾਂਗਰਸ ਦਾ ਰਾਮ ਵਿਰੋਧੀ ਚਿਹਰਾ ਮੁੜ ਬੇਨਕਾਬ : ਅਜੈ ਕੌਸ਼ਲ ਸੇਠੂ
ਕਾਂਗਰਸ ਦਾ ਰਾਮ ਵਿਰੋਧੀ ਚਿਹਰਾ ਮੁੜ ਬੇਨਕਾਬ ਹੋਇਆ : ਅਜੈ ਕੌਸ਼ਲ ਸੇਠੂ
Publish Date: Tue, 10 Nov 2026 03:17 PM (IST)
Updated Date: Tue, 10 Nov 2026 03:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਭਾਰਤੀ ਜਨਤਾ ਪਾਰਟੀ ਦੇ ਜਲੰਧਰ ਸਹਿ-ਇੰਚਾਰਜ ਅਜੈ ਕੌਸ਼ਲ ਸੇਠੂ ਨੇ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਦੀ ਸਿਆਸੀ ਮਾਨਸਿਕਤਾ ਹਮੇਸ਼ਾ ਦੇਸ਼ ਦੇ ਕੌਮੀ ਹਿੱਤਾਂ ਅਤੇ ਸੱਭਿਆਚਾਰਕ ਵਿਰਾਸਤ ਦੇ ਵਿਰੁੱਧ ਰਹੀ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਦੇ ਰਵੱਈਏ ਨੇ ਇੱਕ ਵਾਰ ਫਿਰ ਉਸ ਦਾ ਰਾਮ ਵਿਰੋਧੀ ਚਿਹਰਾ ਬੇਨਕਾਬ ਕੀਤਾ ਹੈ। ਸੇਠੂ ਨੇ ਸੋਨੀਆ ਗਾਂਧੀ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਬਾਬਰੀ ਮਸਜਿਦ ਢਾਹੇ ਜਾਣ ’ਤੇ ਹਮਦਰਦੀ ਜਤਾਉਣ ਵਾਲੀ ਕਾਂਗਰਸ ਨੇ ਰਾਮ ਮੰਦਰ ਅੰਦੋਲਨ ਦੌਰਾਨ ਕੁਰਬਾਨੀਆਂ ਦੇਣ ਵਾਲੇ ਕਾਰ ਸੇਵਕਾਂ ਪ੍ਰਤੀ ਕਦੇ ਸੰਵੇਦਨਾ ਕਿਉਂ ਨਹੀਂ ਦਿਖਾਈ। ਉਨ੍ਹਾਂ ਬਟਲਾ ਹਾਊਸ ਮੁਕਾਬਲੇ ਦਾ ਹਵਾਲਾ ਦਿੰਦਿਆਂ ਕਾਂਗਰਸ ’ਤੇ ਅੱਤਵਾਦ ਦੇ ਮੁੱਦੇ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਕੁਰਬਾਨੀਆਂ ਦੇਣ ਵਾਲੇ ਜਵਾਨਾਂ ਦਾ ਸਨਮਾਨ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਭਗਵਾਨ ਸ੍ਰੀ ਰਾਮ ਭਾਰਤੀ ਸੱਭਿਆਚਾਰ ਅਤੇ ਕੌਮੀ ਚੇਤਨਾ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਕੌਮੀ ਸੁਰੱਖਿਆ, ਸੈਨਿਕਾਂ ਦੇ ਸਨਮਾਨ ਅਤੇ ਸੱਭਿਆਚਾਰਕ ਵਿਰਾਸਤ ਦੇ ਮੁੱਦਿਆਂ ’ਤੇ ਸਿਆਸੀ ਪਾਰਟੀਆਂ ਤੋਂ ਜਵਾਬ ਮੰਗਦੀ ਹੈ।