ਕਾਂਗਰਸੀਆਂ ਕੀਤਾ ਲਾਲਜੀਤ ਭੁੱਲਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਆਪ ਕਾਂਗਰਸੀਆਂ ਕੀਤਾ ਵਿਧਾਇਕ ਲਾਲਜੀਤ ਭੁੱਲਰ ਖ਼ਿਲਾਫ਼ ਰੋਸ ਪ੍ਰਦਰਸ਼ਨ
Publish Date: Tue, 24 Mar 2026 03:50 PM (IST)
Updated Date: Tue, 24 Mar 2026 03:52 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਕਾਂਗਰਸੀਆਂ ਵਲੋਂ ਟਾਂਡਾ ਵਿਖੇ ਤਰਨਤਾਰਨ ਵੇਅਰਹਾਊਸ ਦੇ ਡੀਐੱਮ ਡਾ. ਗਗਨਦੀਪ ਸਿੰਘ ਰੰਧਾਵਾ ਦੇ ਖੁਦਕਸ਼ੀ ਮਾਮਲੇ ਵਿਚ ਲਾਲਜੀਤ ਸਿੰਘ ਭੁੱਲਰ ਖਿਲਾਫ ਟਾਂਡਾ ਵਿਖੇ ਕਾਂਗਰਸੀ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀਆਂ ਮ੍ਰਿਤਕ ਗਗਨਦੀਪ ਰੰਧਾਵਾ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕਰਦੇ ਹੋਏ ਭੁੱਲਰ ਸਮੇਤ ਉਸਦੇ ਪੀਏ ਅਤੇ ਪਿਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬਲਾਕ ਕਾਂਗਰਸ ਦਫਤਰ ਵਿਖੇ ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਸ਼ਹੀਦੇ- ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਡਾਕ ਰੰਧਾਵਾ ਨੂੰ ਸ਼ਰਧਾਜਲੀ ਦੇਣ ਲਈ ਇਕ ਕੈਂਡਲ ਮਾਰਚ ਕੱਢਿਆ ਗਿਆ ਜਿਸ ਤੋਂ ਬਾਅਦ ਵਿਧਾਇਕ ਲਾਲਜੀਤ ਭੁੱਲਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਦੀ ਮੌਤ ਨਹੀਂ, ਸਗੋਂ ਸਿਸਟਮ ਦੀ ਨਾਕਾਮੀ ਅਤੇ ਆਪ ਸਰਕਾਰ ਵੱਲੋਂ ਸਿਆਸੀ ਦਬਾਅ ਹੇਠ ਅਫਸਰਾਂ ਕੋਲੋਂ ਕਰਵਾਏ ਜਾ ਰਹੇ ਕੀਤੇ ਜਾ ਰਹੇ ਘੋਟਾਲਿਆਂ ਅਤੇ ਪਾਪਾਂ ਦਾ ਪ੍ਰਤੱਖ ਪ੍ਰਮਾਣ ਹੈ। ਡਾ. ਰੰਧਾਵਾ ਸਰਕਾਰੀ ਜਬਰ ਅੱਗੇ ਝੁਕਿਆ ਨਹੀਂ ਅਤੇ ਉਸਨੂੰ ਸਰਕਾਰ ਦੀ ਧੱਕੇਸ਼ਾਹੀ ਨੇ ਮਰਨ ਲਈ ਮਜਬੂਰ ਹੋਣਾ ਪਿਆ। ਪੰਜਾਬ ਵਿਚ ਜਿੱਥੇ ਪਹਿਲਾ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਹੋਇਆ ਹੈ ਇਸ ਜੰਗਲਰਾਜ ਵਿਚ ਆਪ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਭ੍ਰਿਸ਼ਟਾਚਾਰ ਦੀ ਸ਼ਿਖਰ ਤੇ ਆਪਣੇ ਨਾਜਾਇਜ਼ ਕੰਮਾਂ ਨੂੰ ਕਰਵਾਉਣ ਲਈ ਸਰਕਾਰੀ ਅਧਿਕਾਰੀਆਂ ’ਤੇ ਬੇਤਹਾਸ਼ਾ ਦਬਾਅ ਪਾ ਰਹੇ ਹਨ। ਡਾ. ਰੰਧਾਵਾ ਜੋ ਉਨ੍ਹਾਂ ਦੇ ਹਲਕੇ ਪਿੰਡ ਬੁੱਢੀਪਿੰਡ ਦਾ ਜਵਾਈ ਸੀ, ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਾਂਗਰਸ ਪਾਰਟੀ ਨੇ ਸੰਘਰਸ਼ ਦਾ ਮੋਰਚਾ ਖੋਲਿਆ ਹੋਇਆ ਹੈ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਅਵਤਾਰ ਸਿੰਘ ਖੋਖਰ, ਸਿਟੀ ਪ੍ਰਧਾਨ ਵਿਪਨ ਮਰਵਾਹਾ, ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਜਗਦੀਸ਼ ਸੈਣੀ, ਪਾਲ ਸਿੰਘ, ਹਰਨੇਕ ਸਿੰਘ, ਸੋਹਣ ਸਿੰਘ ਦਵਿੰਦਰਜੀਤ ਸਿੰਘ ਬੁੱਢੀ ਪਿੰਡ, ਜਤਿੰਦਰ ਪਾਲ ਸਿੰਘ ਝਾਵਰ, ਨੰਬਰਦਾਰ ਤਜਿੰਦਰ ਸਿੰਘ, ਬੋਬੀ ਬੁੱਢੀ ਪਿੰਡ, ਜਸਵੰਤ ਸਿੰਘ, ਦੇਸਰਾਜ ਡੋਗਰਾ, ਜਗਜੀਵਨ ਜੱਗੀ, ਬਾਬੂ ਰੂਪ ਲਾਲ, ਜਰਨੈਲ ਸਿੰਘ ਭੂਲਪੁਰ, ਮੇਵਾ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ ਭੁੱਲਪੁਰ, ਸੰਮਤੀ ਮੈਂਬਰ ਬਲਵਿੰਦਰ ਪਾਲ, ਲਾਡੀ ਮੂਣਕਾ, ਰਵਿੰਦਰਪਾਲ ਸਿੰਘ ਗੋਰਾ, ਡਾ. ਗੁਰਚਰਨ ਸਿੰਘ, ਕਾਕਾ ਮੂਣਕਾਂ, ਲੱਭਾ ਜਹੂਰਾ, ਪਰਵਿੰਦਰ ਸਹਿਵਾਜਪੁਰ, ਧਰਮ ਸਿੰਘ, ਗੁਰਮੀਤ ਸਿੰਘ, ਰਵਿੰਦਰ ਸਿੰਘ, ਦਲਜੀਤ ਸਿੰਘ ਮਸੀਤੀ, ਪਰਮਜੀਤ ਬਾਬੂ, ਅਵਤਾਰ ਸਿੰਘ ਤਾਰੀ, ਜਤਿੰਦਰ ਪਾਲ ਸਿੰਘ ਲੱਕੀ, ਰਵੀ ਰਾਪਪੁਰ, ਜਤਿੰਦਰ ਪਾਲ ਸਿੰਘ ਰੂਬਾ, ਸਿਮਰਨ ਸਿੰਘ ਸੈਣੀ, ਮਣੀ ਸਾਹਿਬਾਜਪੁਰ, ਜਸਵੀਰ ਸਿੰਘ ਜਲਾਲਪੁਰ, ਸਤਨਾਮ ਸਿੰਘ ਖਰਲਾ, ਸੁੱਖਾ ਰੜਾ, ਰਕੇਸ਼ ਬਿੱਟੂ, ਰਜੇਸ਼ ਲਾਡੀ, ਡਿੰਪੀ ਖੋਸਲਾ, ਪੰਕਜ ਸਚਦੇਵਾ, ਵਿਨੋਦ ਖੋਸਲਾ, ਚਾਂਦ ਜਾਂਗੜਾ, ਆਸ਼ੂ ਵੈਦ, ਕਰਨੈਲ ਸਿੰਘ ਮਾਲਵਾ, ਜਗਦੀਪ ਪਲਟਾ, ਜਸਵਿੰਦਰ ਕਾਕਾ, ਗੁਰਮੁਖ ਸਿੰਘ ਅਤੇ ਜੋਗਿੰਦਰ ਸਿੰਘ ਗਿਲਜੀਆਂ ਆਦਿ ਮੌਜੂਦ ਸਨ।