ਕਾਂਗਰਸੀ ਵਰਕਰਾਂ ਦਾ ਵੱਡਾ ਕਾਫਲਾ ਸੰਗਰੂਰ ਰੈਲੀ ’ਚ ਸ਼ਾਮਲ ਸੰਗਰੂਰ ਰੈਲੀ ਲਈ ਕਾਂਗਰਸੀ ਵਰਕਰਾਂ ਦਾ ਵੱਡਾ ਕਾਫਲਾ ਹੋਇਆ ਰਵਾਨਾ
Publish Date: Wed, 04 Nov 2026 07:19 PM (IST)
Updated Date: Wed, 04 Nov 2026 07:20 PM (IST)
ਅਮ੍ਰਿਤਪਾਲ ਬਜਾਵਾ, ਪੰਜਾਬੀ ਜਾਗਰ ਟਾਂਡਾ : ਹਲਕਾ ਟਾਂਡਾ ਤੋਂ ਬਲਾਕ ਟਾਂਡਾ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਆਵਾਜ਼ ਬੁਲੰਦ ਕਰਦੇ ਹੋਏ ਸੰਗਰੂਰ ਵਿਚ ਅੱਜ ਹੋਣ ਜਾ ਰਹੀ ਕਾਂਗਰਸ ਦੀ ਇਨਸਾਫ ਰੈਲੀ ਵਿਚ ਭਾਗ ਲੈਣ ਲਈ ਟਾਂਡਾ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ ਕਾਫਲਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਰਵਾਨਾ ਹੋਏ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਬਲਾਕ ਪ੍ਰਧਾਨ ਟਾਂਡਾ ਅਵਤਾਰ ਸਿੰਘ ਖੋਖਰ ਅਤੇ ਪ੍ਰਧਾਨ ਗੜਦੀਵਾਲਾ ਕੈਪਟਨ ਬਹਾਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਗਿਲਜੀਆਂ ਨੇ ਆਖਿਆ ਕਿ ਅੱਜ ਦੀ ਰੈਲੀ ਪੰਜਾਬ ਵਿੱਚੋ ਮੌਜੂਦਾ ਨਕਾਰਾ ਲੋਕ ਮਾਰੂ ਸਰਕਾਰ ਦੀ ਜੜ ਪੁੱਟ ਦੇਵੇਗੀ । ਉਨ੍ਹਾਂ ਆਖਿਆ ਕਿ ਕੌਮੀ ਲੀਡਰ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾ ਅਰਜੁਨ ਖਰਗੇ ਰੈਲੀ ਵਿਚ ਪੰਜਾਬ ਅਤੇ ਪੰਜਾਬੀਆਂ ਦੇ ਮੁੱਦਿਆਂ ਦੇ ਹੱਲ ਅਤੇ ਹਿੱਤਾਂ ਦੀ ਰਾਖੀ ਲਈ ਅਵਾਜ ਬੁਲੰਦ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਮੌਜੂਦਾ ਸਰਕਾਰ ਵੱਲੋਂ ਬਣਾਏ ਗਏ ਜੰਗਲ ਰਾਜ ਦੀ ਅੱਜ ਤੋਂ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸਿਰਫ ਲੋਕਾਂ ਨੂੰ ਗੁਮਰਾਹ ਕਰਨ ਪ੍ਰਚਾਰ ਕਰਕੇ ਆਪਣੇ ਪਿੱਛੇ ਲਗਾਇਆ ਹੈ। ਜਦ ਕਿ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਸਫਾਇਆ ਕਰਨ ਲਈ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਕਾਂਗਰਸ ਪਾਰਟੀ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਦੇਸ਼ ਰਾਜ ਡੋਗਰਾ, ਜਸਵਿੰਦਰ ਸਿੰਘ ਜੱਸਾ, ਵਿਜੇ ਪਾਲ, ਹਰਮੇਸ਼ ਬੱਸੀ ਜਲਾਲ, ਕੁਲਦੀਪ ਸਿੰਘ ਜੋਹਲ, ਜਤਿੰਦਰਪਾਲ ਸਿੰਘ ਝਾਵਰ, ਰਵਿਸਨ, ਗੁਰਦੀਪ ਸਿੰਘ, ਰਵਿੰਦਰਪਾਲ ਸਿੰਘ ਗੋਰਾ, ਪਰਮਜੀਤ ਸਿੰਘ ਪੰਮਾ, ਰਵਿਪਾਲ ਸਿੰਘ ਬਾਜਵਾ, ਮਨੀ ਸਹਿਬਾਜ਼ਪੁਰ, ਪਰਵਿੰਦਰ ਸਹਿਬਾਜ਼ਪੁਰ, ਜੱਸੀ ਔਜਲਾ, ਮਲਕੀਤ ਸਿੰਘ, ਰਾਜ ਕੁਮਾਰ, ਹਰਮਿੰਦਰ ਸਿੰਘ ਸ਼ੇਰਾ, ਅੰਕਿਤ ਸ਼ਰਮਾ, ਰਾਕੇਸ਼ ਬਿੱਟੂ, ਰਾਜੇਸ਼ ਲਾਡੀ, ਰਵਿੰਦਰ ਰਵੀ, ਸੁਖਰਾਜ ਸਿੱਧੂ, ਮਨਜੀਤ ਸਿੰਘ, ਆਸ਼ੂ ਵੈਦ, ਜਗਜੀਵਨ ਜੱਗੀ, ਕ੍ਰਿਸ਼ਨ ਬਿੱਟੂ, ਜਸਵੰਤ ਸਿੰਘ, ਬਲਦੇਵ ਰਾਜ, ਜਤਿੰਦਰਪਾਲ ਰੂਬਾ, ਕੀਮਤੀ ਲਾਲ, ਜਤਿੰਦਰ ਲੱਕੀ ਆਦਿ ਮੌਜੂਦ ਸਨ ।