
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਖਬੀਰ ਬਾਦਲ 'ਤੇ ਹੋਇਆ ਹਮਲਾ ਅਤਿ ਨਿੰਦਣਯੋਗ : ਖੇੜਾ , ਰਿੰਕੂ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਮਹਾਰਾਸ਼ਟਰ ਦੇ ਗੁਰਦੁਆਰਾ ਸ੍ਰੀ ਨੰਦੇੜ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਖੇੜਾ ਅਤੇ ਹਰਪ੍ਰੀਤ ਸਿੰਘ ਰਿੰਕੂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਗੋਲੀਆਂ ਮਾਰਨ ਦੀ ਕੋਸ਼ਿਸ਼ ਅਤੇ ਹੁਣ ਨਿਹੰਗ ਸਿੰਘ ਬਾਣੇ ਵਿੱਚ ਨੰਦੇੜ ਸਾਹਿਬ ਵਿਖੇ ਮਾਰਨ ਦੀ ਕੋਸ਼ਿਸ਼ ਇਸ ਦਾ ਹੀ ਇੱਕ ਹਿੱਸਾ ਹੈ ਪਰ ਹਰ ਵਾਰ ਗੁਰੂ ਸਾਹਿਬ ਆਪਣੇ ਸੇਵਕ ਨੂੰ ਬਚਾਅ ਲੈਂਦੇ ਹਨ। ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਹੱਥ ਸਿਰ ’ਤੇ ਰੱਖ ਕੇ ਗੋਲੀਆਂ ਤੋਂ ਬਚਾਇਆ ਅਤੇ ਹੁਣ ਖਾਲਸੇ ਦੀ ਮਾਤਾ ਸਾਹਿਬ ਕੌਰ ਨੇ ਆਪਣੇ ਪੁੱਤਰ ਦੇ ਸਿਰ ’ਤੇ ਹੱਥ ਰੱਖ ਕੇ ਸੁਖਬੀਰ ਸਿੰਘ ਬਾਦਲ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਜਿਸ ਇਨਸਾਨ ਦੇ ਸਿਰ ’ਤੇ ਗੁਰੂ ਦਾ ਹੱਥ ਹੋਵੇ ਉਸ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਅਤੇ ਉਸ ਖ਼ਿਲਾਫ਼ ਰਚੀਆਂ ਸਾਰੀਆਂ ਸਾਜਿਸ਼ਾਂ ਨਾਕਾਮ ਹੁੰਦੀਆਂ ਰਹਿਣਗੀਆਂ ਕਿਉਂਕਿ ਵਾਹਿਗੁਰੂ ਨੇ ਸੁਖਬੀਰ ਸਿੰਘ ਬਾਦਲ ਤੋਂ ਪੰਜਾਬ ਦੀ ਭਲਾਈ ਲਈ ਸੇਵਾਵਾਂ ਲੈਣੀਆਂ ਹਨ।