ਅੰਬੀਸ਼ਨ ਕੋਚਿੰਗ ਸੈਂਟਰ ਹਰਿਆਣਾ ਵਿਖੇ ਵੋਟ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਅੰਬੀਸ਼ਨ ਕੋਚਿੰਗ ਸੈਂਟਰ ਹਰਿਆਣਾ ਵਿਖੇ ਵੋਟ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
Publish Date: Thu, 26 Nov 2026 04:52 PM (IST)
Updated Date: Thu, 26 Nov 2026 04:55 PM (IST)
ਕਮਲ ਪੰਜਾਬੀ ਜਾਗਰਣ ਹਰਿਆਣਾ : ਮਾਣਯੋਗ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਹਲਕਾ 0 42 ਸ਼ਾਮ ਚੋਰਾਸੀ ਦੀਆਂ ਸਵੀਪ ਗਤੀਵਿਧੀਆਂ ਤਹਿਤ ਕਸਬਾ ਹਰਿਆਣਾ ਦੇ ਅੰਬੀਸ਼ਨ ਕੋਚਿੰਗ ਸੈਂਟਰ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ l ਹਲਕਾ ਸ਼ਾਮ ਚੁਰਾਸੀ ਦੇ ਸਵੀਪ ਸਵੀਪ ਨੋਡਲ ਅਫਸਰ ਡਾ ਪ੍ਰਿੰਸੀਪਲ ਰਾਜੀਵ ਪਰਾਸਰ ਦੀ ਅਗਵਾਈ ਵਿੱਚ ਕਰਵਾਏ ਇਸ ਵੋਟ ਜਾਗਰੂਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਹਾਇਕ ਨੋਡਲ ਅਫਸਰ ਅੰਕਰ ਸੂਦ, ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਸੂਬੇ ਦੇ ਵੱਖ ਵੱਖ ਸਕੂਲਾਂ ਕਾਲਜਾਂ ਜਨਤਕ ਥਾਵਾਂ ਵਿੱਚ ਆਮ ਲੋਕਾਂ ਨੂੰ 18 ਸਾਲ ਦੀ ਉਮਰ ਮੁਕੰਮਲ ਹੋਣ ਉੱਤੇ ਨਵੀਂ ਵੋਟ ਬਣਾਉਣ, ਚੋਣਾਂ ਦੌਰਾਨ ਹਰੇਕ ਨਾਗਰਿਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ, ਆਮ ਲੋਕਾਂ ਨੂੰ ਵੋਟਾਂ ਦੀ ਮਹੱਤਤਾ, ਚੋਣ ਪ੍ਰਕਿਰਿਆ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਮਜਬੂਤੀ ਵਾਸਤੇ ਵੱਖ ਵੱਖ ਤਰ੍ਹਾਂ ਦੇ ਜਾਗਰੂਕ ਪ੍ਰੋਗਰਾਮ ਚਲਾਏ ਜਾ ਰਹੇ ਹਨ l ਇਸ ਮੌਕੇ ਕੋਚਿੰਗ ਸੈਂਟਰ ਦੇ ਮੁੱਖ ਪ੍ਰਬੰਧਕ ਅਰਵਿੰਦਰ ਕੁਮਾਰ,ਰਮਨਦੀਪ ਕੌਰ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦੀ ਈਐਲਸੀ ਇਨਚਾਰਜ ਮਨਦੀਪ ਕੌਰ, ਮਨਪ੍ਰੀਤ ਕੌਰ, ਦਿਲਪ੍ਰੀਤ ਕੌਰ ਤੇ ਰਾਜਬੀਰ ਕੌਰ ਤੋਂ ਇਲਾਵਾ ਸਮੂਹ ਸਟਾਫ ਦੇ ਮੈਂਬਰ ਵੀ ਹਾਜ਼ਰ ਸਨ l