ਹਰਿਆਣਾ ਕਾਲਜ ’ਚ ਭਾਸ਼ਾ ਵਿਭਾਗਾਂ ਨੇ ਕਰਵਾਏ ਸੁੰਦਰ ਲਿਖਾਈ ਮੁਕਾਬਲੇ ਹਰਿਆਣਾ ਕਾਲਜ ਵਿਖੇ ਭਾਸ਼ਾ ਵਿਭਾਗਾਂ ਵੱਲੋਂ ਕਰਵਾਇਆ ਗਿਆ ਸੁੰਦਰ ਲਿਖਾਈ ਮੁਕਾਬਲਾ
Publish Date: Fri, 18 Sep 2026 05:13 PM (IST)
Updated Date: Fri, 18 Sep 2026 05:14 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ ਅਤੇ ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਅਗਵਾਈ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਅੰਗਰੇਜ਼ੀ ਵਿਭਾਗ ਅਤੇ ਹਿੰਦੀ ਵਿਭਾਗ ਦੇ ਆਪਸੀ ਸਹਿਯੋਗ ਨਾਲ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ। ਇਸ ਸੁੰਦਰ ਲਿਖਾਈ ਮੁਕਾਬਲੇ (ਪੰਜਾਬੀ) ਵਿੱਚ ਪ੍ਰਾਂਜਲ (ਬੀ.ਕਾਮ ਸਮੈਸਟਰ ਪੰਜਵਾਂ) ਨੇ ਪਹਿਲਾ ਸਥਾਨ, ਲਵਜੀਤ ਕੌਰ (ਬੀਏ ਸਮੈਸਟਰ ਪਹਿਲਾ) ਨੇ ਦੂਜਾ ਸਥਾਨ ਅਤੇ ਮਨੀਸ਼ਾ ਕੁਮਾਰੀ (ਐੱਮਏ ਸਮੈਸਟਰ ਤੀਸਰਾ ਪੰਜਾਬੀ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ (ਅੰਗਰੇਜ਼ੀ) ਵਿੱਚ ਤਨਵੀਰ ਕੌਰ (ਬੀ.ਏ ਸਮੈਸਟਰ ਪੰਜਵਾਂ) ਨੇ ਪਹਿਲਾਂ ਸਥਾਨ, ਮਨਪ੍ਰੀਤ ਕੌਰ (ਬੀ.ਐਸ.ਸੀ ਸਮੈਸਟਰ ਪਹਿਲਾ) ਨੇ ਦੂਜਾ ਸਥਾਨ ਅਤੇ ਮਾਨਸ਼ੀ (ਬੀ.ਐਸ.ਸੀ./ਬੀ.ਐੱਡ ਸਮੈਸਟਰ ਪਹਿਲਾ) ਨੇ ਤੀਜਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ (ਹਿੰਦੀ) ਵਿੱਚ ਜਸਵਿੰਦਰ ਕੌਰ (ਬੀ.ਕਾਮ ਸਮੈਸਟਰ ਪੰਜਵਾਂ) ਨੇ ਪਹਿਲਾਂ ਸਥਾਨ, ਨਵਲੀਨ (ਬੀ.ਐਸ.ਸੀ ਬੀ.ਬੈੱਡ) ਨੇ ਦੂਜਾ ਸਥਾਨ ਅਤੇ ਅੰਸ਼ਿਕਾ (ਬੀਸੀਏ ਸਮੈਸਟਰ ਤੀਸਰਾ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮੇਂ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁੰਦਰ ਲਿਖਾਈ ਸਿਰਫ਼ ਅੱਖਰਾਂ ਦੀ ਬਣਤਰ ਨਹੀਂ, ਸਗੋਂ ਧਿਆਨ, ਸਬਰ ਅਤੇ ਇਕਾਗਰਤਾ ਨਾਲ ਜੁੜੀ ਇੱਕ ਮਹੱਤਵਪੂਰਨ ਕਲਾ ਹੈ। ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੁਕਾਬਲੇ ਨੂੰ ਨੇਪਰੇ ਚਾੜ੍ਹਨ ਵਿੱਚ ਪ੍ਰੋ. ਪੁਨੀਤ ਕੌਰ, ਡਾ. ਹਰਵਿੰਦਰ ਕੌਰ ਅਤੇ ਡਾ. ਮੋਨਿਕਾ ਸ਼ਰਮਾ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਹਰਦੀਪ ਕੌਰ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।