ਕਾਲਜ ’ਚ ਮਹਿਲਾ ਵਿੰਗ ਨੇ ਮਨਾਇਆ ਤੀਆਂ ਦਾ ਤਿਉਹਾਰ ਕਾਲਜ ਵਿਖੇ ਮਹਿਲਾ ਵਿੰਗ ਵੱਲੋਂ ਮਨਾਇਆ ਗਿਆ 'ਤੀਆਂ ਦਾ ਤਿਉਹਾਰ'
Publish Date: Wed, 12 Aug 2026 04:59 PM (IST)
Updated Date: Wed, 12 Aug 2026 04:59 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ ਜੀ , ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਜੀ ਅਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦਾ ਅਗਾਜ ਗਿਆਨ ਦੀ ਦੇਵੀ ਮਾਂ ਸਰਸਵਤੀ ਦੇ ਸਾਹਮਣੇ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਭਾਸ਼ਣ, ਕਵਿਤਾ ਉਚਾਰਨ, ਗਿੱਧਾ ਅਤੇ ਭੰਗੜਾ ਵਰਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ । ਪ੍ਰੋਗਰਾਮ ਦੌਰਾਨ ਆਯੋਜਿਤ ਮਹਿੰਦੀ ਮੁਕਾਬਲੇ ਵਿੱਚ ਨੇਹਾ ਨੇ ਪਹਿਲਾ ਸਥਾਨ, ਸਨੇਹਾ ਨੇ ਦੂਸਰਾ ਸਥਾਨ ਅਤੇ ਕਰਿਸ਼ਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਸਨੇਹਾ ਤੇ ਅਕਸ਼ਿਤਾ ਠਾਕੁਰ ਨੂੰ ਮਿਸ ਤੀਜ ਚੁਣਿਆ ਗਿਆ। ਮਹਿੰਦੀ ਅਤੇ ਹੇਅਰ ਸਟਾਈਲ, ਸੱਭਿਆਚਾਰਕ ਪਹਿਰਾਵੇ ਦੀ ਜੱਜਮੈਂਟ ਪ੍ਰੋ. ਪੁਨੀਤ ਕੌਰ, ਪ੍ਰੋ.ਗੁਰਪ੍ਰੀਤ ਕੌਰ, ਪ੍ਰੋ. ਜਸਵੀਰ ਕੌਰ ਅਤੇ ਡਾ. ਹਰਵਿੰਦਰ ਕੌਰ ਨੇ ਕੀਤੀ ਅਤੇ ਅਤੇ ਮਿਸ ਤੀਜ ਦੇ ਮੁਕਾਬਲਿਆਂ ਦੀ ਜੱਜਮੈਂਟ ਪ੍ਰੋ. ਸੁਰੇਸ਼ ਕੁਮਾਰ, ਡਾ. ਹੇਮ ਲਤਾ, ਡਾ. ਅਨਿਲ ਕੁਮਾਰ, ਪ੍ਰੋ.ਸੁਖਵਿੰਦਰ ਕੌਰ ਅਤੇ ਡਾ. ਸ਼ੂਚੀ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਨੇ ਕਿਹਾ ਕਿ ਇਹ ਤਿਉਹਾਰ ਪ੍ਰਾਚੀਨ ਸਮੇਂ ਤੋਂ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਮੇਂ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਜੀ ਨੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਡਾ. ਹੇਮ ਲਤਾ, ਪ੍ਰੋ.ਸੁਖਵਿੰਦਰ ਕੌਰ, ਪ੍ਰੋ.ਗੁਰਪ੍ਰੀਤ ਕੌਰ, ਡਾ. ਸ਼ੂਚੀ ਸ਼ਰਮਾ ਅਤੇ ਡਾ. ਹਰਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।