ਦਸ਼ਮੇਸ਼ ਕਾਲਜ ਨੂੰ ਆਈਆਈਸੀ ਵੱਲੋਂ ਤਿੰਨ ਸਿਤਾਰਾ ਦਰਜਾਬੰਦੀ ਹਾਸਲ ਦਸ਼ਮੇਸ਼ ਕਾਲਜ ਨੂੰ ਆਈਆਈਸੀ ਵੱਲੋਂ ਤਿੰਨ ਸਿਤਾਰਾ ਦਰਜਾਬੰਦੀ ਹਾਸਲ
Publish Date: Fri, 30 Oct 2026 04:00 PM (IST)
Updated Date: Fri, 30 Oct 2026 04:01 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਨੇ ਅਕਾਦਮਿਕ ਸੈਸ਼ਨ 2024-25 ਦੌਰਾਨ ਸੰਸਥਾਗਤ ਨਵਾਚਾਰ ਕੌਂਸਲ ਵੱਲੋਂ ਨਿਰਧਾਰਤ ਗਤੀਵਿਧੀਆਂ ਦਾ ਸਫ਼ਲ ਆਯੋਜਨ ਕਰਕੇ ਤਿੰਨ ਸਿਤਾਰਿਆਂ ਦੀ ਦਰਜਾਬੰਦੀ ਹਾਸਲ ਕੀਤੀ ਹੈ। ਇਹ ਪ੍ਰਾਪਤੀ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਨਵਾਚਾਰ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਵਾਲੀ ਪਹਿਲਕਦਮੀ ਅਧੀਨ ਹਾਸਲ ਹੋਈ ਹੈ, ਜਿਸ ਨਾਲ ਕਾਲਜ ਦਾ ਮਾਣ ਵਧਿਆ ਹੈ। ਜਾਣਕਾਰੀ ਦਿੰਦਿਆਂ ਕਾਰਜਕਾਰੀ ਪ੍ਰਿੰਸੀਪਲ ਡਾ. ਮੀਤੂ ਮਹਾਜਨ ਨੇ ਕਿਹਾ ਕਿ ਇਹ ਉਪਲੱਬਧੀ ਵਿਦਿਆਰਥਣਾਂ ਵਿੱਚ ਨਵੀਂ ਸੋਚ, ਸਿਰਜਣਾਤਮਕਤਾ, ਨਵੀਆਂ ਕਾਢਾਂ ਅਤੇ ਉੱਦਮਸ਼ੀਲਤਾ ਦੀ ਭਾਵਨਾ ਵਿਕਸਿਤ ਕਰਨ ਲਈ ਕਾਲਜ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਇਸ ਪ੍ਰਾਪਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰਾਂ ਨੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਤੂ ਮਹਾਜਨ, ਆਈਆਈਸੀ ਕੋਆਰਡੀਨੇਟਰ ਪ੍ਰੋ. ਅਨੂੰ ਲਤਾ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਸੰਸਥਾ ਨੂੰ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਨਵਾਚਾਰ ਅਤੇ ਉੱਦਮਸ਼ੀਲਤਾ ਦੇ ਖੇਤਰ ਵਿੱਚ ਨਵੀਆਂ ਮੰਜ਼ਿਲਾਂ ਸਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਨੂੰ ਪੂਰੀ ਲਗਨ ਅਤੇ ਸਮਰਪਣ ਨਾਲ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।