ਵਸ਼ਿਸ਼ਟ ਭਾਰਤੀ ਸਕੂਲ ‘ਚ ‘ਨਵਯੁਗ ਪ੍ਰਭਾਵ 2026’ ਦੀ ਸਮਾਪਤੀ
ਵਸ਼ਿਸ਼ਟ ਭਾਰਤੀ ਇੰਟਰਨੈਸ਼ਨਲ ਸਕੂਲ ‘ਚ ‘ਨਵਯੁਗ ਪ੍ਰਭਾਵ 2026’ ਦਾ ਸਮਾਪਤੀ ਸਮਾਰੋਹ
Publish Date: Fri, 06 Nov 2026 04:11 PM (IST)
Updated Date: Fri, 06 Nov 2026 04:14 PM (IST)
ਦੇਸ ਰਾਜ, ਪੰਜਾਬੀ ਜਾਗਰਣ ਤਲਵਾੜਾ : ਵਸ਼ਿਸ਼ਟ ਭਾਰਤੀ ਇੰਟਰਨੈਸ਼ਨਲ ਸਕੂਲ, ਦਾਤਾਰਪੁਰ ਵਿਖੇ ਆਯੋਜਿਤ ਸਾਲਾਨਾ ਸੱਭਿਆਚਾਰਕ ਅਤੇ ਪ੍ਰਤਿਭਾ ਵਿਕਾਸ ਉਤਸਵ ‘ਨਵਯੁਗ ਪ੍ਰਭਾ 2026’ ਦੇ ਸਮਾਪਨ ਦਿਵਸ ਦਾ ਸ਼ੁਭ ਆਰੰਭ ਉਤਸ਼ਾਹ ਨਾਲ ਹੋਇਆ। ਇਸ ਮੌਕੇ 108 ਰਾਜਗੀਰ ਮਹਾਰਾਜ ਅਤੇ ਸਕੂਲ ਦੇ ਚੇਅਰਮੈਨ ਗਿਰਧਰ ਲਾਲ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ 108 ਰਾਜਗੀਰ ਮਹਾਰਾਜ ਨੇ ਵਿਦਿਆਰਥੀਆਂ ਨੂੰ ਚੰਗੇ ਸੰਸਕਾਰਾਂ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਚੰਗੇ ਸੰਸਕਾਰ ਵੀ ਜੀਵਨ ਵਿੱਚ ਬਹੁਤ ਜ਼ਰੂਰੀ ਹਨ। ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਚੰਗੇ ਆਚਰਣ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸ਼ਰਨਜੀਤ ਕੌਰ ਨੇ ਸਿੱਖਿਆ ਅਤੇ ਵਿਦਿਆਰਥੀਆਂ ਦੇ ਜੀਵਨ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਚੇਅਰਮੈਨ ਗਿਰਧਰ ਲਾਲ ਸ਼ਰਮਾ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਰਬਪੱਖੀ ਵਿਕਾਸ ਵਿੱਚ ਸਹਾਇਕ ਹੁੰਦੇ ਹਨ। ਇਸ ਮੌਕੇ ਸਕੂਲ ਦੇ ਲੋਕਰ ਕਪਿਸ਼ ਦੱਤ ਅਤੇ ਪ੍ਰਿੰਸੀਪਲ ਦਿਨਕਰ ਪਰਾਸ਼ਰ ਵੀ ਮੌਜੂਦ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਸੰਸਕਾਰ, ਅਨੁਸ਼ਾਸਨ ਅਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।