ਵਿਕਟੋਰੀਆ ਇੰਟਰਨੈਸ਼ਨਲ ਟਾਂਡਾ ਵਿਖੇ ਮਨਾਇਆ ਬਾਲ ਦਿਵਸ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਮਨਾਇਆ ਬਾਲ ਦਿਵਸ
Publish Date: Sat, 14 Nov 2026 04:13 PM (IST)
Updated Date: Sat, 14 Nov 2026 04:15 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ: ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਦੀ ਸ਼ੁਰੂਆਤ ਸਮੂਹਿਕ ਪ੍ਰਾਰਥਨਾ ਨਾਲ ਹੋਈ। ਸਕੂਲ ਦੀ ਪ੍ਰਿੰਸੀਪਲ ਪੂਜਾ ਪਟਿਆਲ ਨੇ ਕਿਹਾ ਕਿ ਬਾਲ ਦਿਵਸ ਬੱਚਿਆਂ ਦੇ ਸੁਪਨਿਆਂ, ਪ੍ਰਤਿਭਾ ਅਤੇ ਸੁਨਹਿਰੀ ਭਵਿੱਖ ਨੂੰ ਸਮਝਣ ਦਾ ਦਿਨ ਹੈ। ਉਨ੍ਹਾਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਅਤੇ ਸਾਹਿਬਜ਼ਾਦਿਆਂ ਦੀ ਵੀਰਤਾ ਤੇ ਕੁਰਬਾਨੀ ਨਾਲ ਜੁੜੇ ਬਾਲ ਦਿਵਸ ਦੇ ਮਹੱਤਵ ਬਾਰੇ ਵੀ ਚਾਨਣਾ ਪਾਇਆ। ਸਮਾਗਮ ਦਾ ਮੁੱਖ ਆਕਰਸ਼ਣ ਅਧਿਆਪਕਾਂ ਵੱਲੋਂ ਪੇਸ਼ ਕੀਤੀ ਡਰੀਮ ਫੈਕਟਰੀ ਵਿਸ਼ੇ ਤੇ ਪ੍ਰੇਰਨਾਦਾਇਕ ਨਾਟਿਕਾ ਰਹੀ। ਵਿਦਿਆਰਥੀਆਂ ਨੇ ਡਾਕਟਰ, ਵਿਗਿਆਨੀ, ਕਲਾਕਾਰ ਅਤੇ ਗਾਇਕ ਬਣਨ ਦੇ ਸੁਪਨੇ ਵੀ ਸਾਂਝੇ ਕੀਤੇ। ਕਿੰਡਰਗਾਰਟਨ ਦੇ ਬੱਚਿਆਂ ਲਈ ਰੰਗਾਰੰਗ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਰੰਗੀਨ ਰੇਲਗੱਡੀ ਦੀ ਸਵਾਰੀ, ਸਮੂਹਿਕ ਨਾਚ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ। ਚਾਚਾ ਨਹਿਰੂ ਨਾਲ ਤਸਵੀਰਾਂ ਖਿਚਵਾਉਣ ਅਤੇ ਟਾਫੀਆਂ ਤੇ ਮਿਠਾਈਆਂ ਮਿਲਣ ਨਾਲ ਉਨ੍ਹਾਂ ਦੀ ਖੁਸ਼ੀ ਹੋਰ ਵਧ ਗਈ। ਇਸ ਮੌਕੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਸੁਨਹਿਰੀ ਭਵਿੱਖ ਹਨ। ਪ੍ਰਿੰਸੀਪਲ ਪੂਜਾ ਪਟਿਆਲ ਦੀ ਅਗਵਾਈ ਹੇਠ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਕੋਆਰਡੀਨੇਟਰ ਵਿਨੀਤਾ ਬਲੋਰੀਆ, ਸੁਜਾਤਾ ਛਾਬੜਾ, ਸ਼ਿਵਾਨੀ ਅਤੇ ਅਮਨੀਤ ਸੈਣੀ ਸਮੇਤ ਸਮੂਹ ਅਧਿਆਪਕ ਮੌਜੂਦ ਸਨ।