ਦੁਕਾਨ ’ਚ ਵੜੀ ਬੇਕਾਬੂ ਕਾਰ: ਫ਼ਾਸਟ ਫੂਡ ਦੀ ਦੁਕਾਨ ਦਾ ਭਾਰੀ ਨੁਕਸਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਇਹ ਕਾਰ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਤੇ ਜਦੋਂ ਇਹ ਨਸਰਾਲਾ ਅੱਡੇ ’ਤੇ ਪਹੁੰਚੀ ਤਾਂ ਰੋਂਗ ਸਾਈਡ ਮਨੀਸ਼ ਬੇਕਰੀ ਅਤੇ ਫਾਸਟ ਫੂਡ ਦੀ ਦੁਕਾਨ ’ਚ ਜਾ ਵੜੀ।
Publish Date: Sun, 23 Aug 2026 04:38 PM (IST)
Updated Date: Sun, 23 Aug 2026 04:59 PM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ। ਹੁਸ਼ਿਆਰਪੁਰ ਜਲੰਧਰ ਰੋਡ ਤੇ ਨਸਰਾਲਾ ਅੱਡੇ ਵਿੱਚ ਮਨੀਸ਼ ਬੇਕਰੀ ਅਤੇ ਫਾਸਟ ਫੂਡ ਦੀ ਦੁਕਾਨ ’ਚ ਰਾਤ 3 ਵਜੇ ਦੇ ਕਰੀਬ ਇੱਕ ਕਾਰ ਦੁਕਾਨ ਦੇ ਅੰਦਰ ਜਾ ਵੜੀ।
ਇਹ ਕਾਰ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਤੇ ਜਦੋਂ ਇਹ ਨਸਰਾਲਾ ਅੱਡੇ ’ਤੇ ਪਹੁੰਚੀ ਤਾਂ ਰੋਂਗ ਸਾਈਡ ਮਨੀਸ਼ ਬੇਕਰੀ ਅਤੇ ਫਾਸਟ ਫੂਡ ਦੀ ਦੁਕਾਨ ’ਚ ਜਾ ਵੜੀ।
ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਦੁਕਾਨਦਾਰ ਦਾ ਕਾਫੀ ਨੁਕਸਾਨ ਹੋ ਗਿਆ। ਦੁਕਾਨ ਦੇ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਦੁਕਾਨ ਵਿੱਚ ਲੱਗੇ ਕਾਊਂਟਰ ਅਤੇ ਹੋਰ ਕੀਮਤੀ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਹੈ।
ਇਸ ਦੀ ਸੂਚਨਾ ਨਸਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਪਹੁੰਚ ਕੇ ਤਫਤੀਸ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।