ਵਿਦਿਆਰਥੀਆਂ ‘ਤੇ ਲਾਠੀਚਾਰਜ ਦੇ ਵਿਰੋਧ ’ਚ ਕੈਂਡਲ ਮਾਰਚ ਵਿਦਿਆਰਥੀਆਂ ‘ਤੇ ਲਾਠੀਚਾਰਜ ਦੇ ਵਿਰੋਧ ਵਿੱਚ ਹਰਿਆਣਾ ਵਿਖੇ ਕੈਂਡਲ ਮਾਰਚ
Publish Date: Thu, 23 Jul 2026 07:20 PM (IST)
Updated Date: Fri, 24 Jul 2026 04:11 AM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ ਦਿੱਲੀ ਦੇ ਜੰਤਰ ਮੰਤਰ ਵਿਖੇ ਨੀਟ ਪੇਪਰ ਲੀਕ ਮਾਮਲੇ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ‘ਤੇ ਦਿੱਲੀ ਪੁਲਿਸ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕੀਤੇ ਲਾਠੀਚਾਰਜ ਦੇ ਵਿਰੋਧ ’ਚ ਕਸਬਾ ਹਰਿਆਣਾ ਵਿਖੇ ਹਲਕਾ ਸ਼ਾਮ ਚੁਰਾਸੀ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ’ਚ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਹਜ਼ਾਰਾਂ ਨੌਜਵਾਨ ਨੀਟ ਪੇਪਰ ’ਚ ਹੋਈ ਗੜਬੜ ਅਤੇ ਆਪਣੇ ਭਵਿੱਖ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ ਪਰ ਦਿੱਲੀ ਪੁਲਿਸ ਨੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦੇਸ਼ ਦਾ ਭਵਿੱਖ ਤੇ ਆਪਣੀ ਪੜ੍ਹਾਈ ਦੀ ਚਿੰਤਾ ਕਰਨ ਵਾਲੇ ਨੌਜਵਾਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪੁਲਿਸ ਦੀਆਂ ਡਾਂਗਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਦੱਸ ਦਿੱਤਾ ਹੈ ਕਿ ਭਾਜਪਾ ਦੀ ਅਗਵਾਈ ’ਚ ਚੱਲ ਰਹੀ ਮੋਦੀ ਸਰਕਾਰ ਕੋਲ ਨੌਜਵਾਨ ਵਿਦਿਆਰਥੀਆਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਹੈ ਤੇ ਹਰ ਵਾਰ ਦੀ ਤਰ੍ਹਾਂ ਕੇਂਦਰ ਸਰਕਾਰ ਲੋਕਾਂ ਦੀ ਆਵਾਜ਼ ਡੰਡੇ ਦੇ ਜ਼ੋਰ ਨਾਲ ਬੰਦ ਕਰਨਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਦਾ ਨੌਜਵਾਨ ਵਿਦਿਆਰਥੀ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਜਾਗਰੂਕ ਹੋਇਆ ਹੈ, ਹੁਣ ਦੇਸ਼ ’ਚ ਭਾਜਪਾ ਦੀ ਲੋਕਤੰਤਰ ਦੇ ਨਾਂ ‘ਤੇ ਹੁੰਦੀ ਧੱਕੇਸ਼ਾਹੀ ਜ਼ਿਆਦਾ ਸਮਾਂ ਟਿਕ ਨਹੀਂ ਸਕੇਗੀ। ਆਦੀਆਂ ਨੇ ਵਿਰੋਧੀ ਧਿਰ ਦੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਵਿਦਿਆਰਥੀਆਂ ਦੇ ਹੱਕ ’ਚ ਬੋਲਣ ਤੇ ਪੁਲਿਸ ਵੱਲੋਂ ਹਿਰਾਸਤ ਲਏ ਜਾਨ ਦੀ ਨਿਖ਼ੇਧੀ ਕਰਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। ਇਸ ਮੌਕੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ, ਪਵਿੱਤਰ ਦੀਪ ਸਿੰਘ ਆਹਲੂਵਾਲੀਆ,ਅੰਭੀ ਬਤਰਾ, ਰਾਮ ਸਿੰਘ ਡਡਿਆਣਾ ਕਲਾ ,ਸਾਬਕਾ ਪ੍ਰਧਾਨ ਇਕਬਾਲ ਸਿੰਘ , ਰਮਨ ਕੁਮਾਰ ਐਮ ਸੀ ਹਰਿਆਣਾ ,ਗੁਰਦੇਵ ਕੌਰ ਐੱਮਸੀ ਹਰਿਆਣਾ ,ਰਾਜੇਸ਼ ਹੈਪਾ ਠੇਕਟਦਾਰ ,ਕੁਲਵਿੰਦਰ ਸਿੰਘ ,ਕਮਲਜੀਤ ਸਿੰਘ ਸ਼ਾਹੀ ,ਮਨਜੀਤ ਸਿੰਘ ,ਰਾਵਲ ਸਿੰਘ, ਜੈਨਾਹਰ , ਫੌਜੀ ਹਰਿਆਣਾ, ਸੰਮਤੀ ਮੈਂਬਰ ਰਾਮ ਆਸਰਾ ,ਕਰਨ, ਕੁਲਵਿੰਦਰ ਸਿੰਘ, ਯੂਥ ਪ੍ਰਧਾਨ ਸੁਦਾਸ਼ੂ ਮਿਸ਼ਰਾ ਹਰਿਆਣਾ,ਹਰਮੇਸ਼ ਲਾਲ ਹੁਸੈਨਪੁਰ,ਰਜਵੰਤ ਸਿੰਘ ਲੰਬੜਦਾਰ,ਕਾਕਾ ਢੋਲਬਾਹਾ ਸਮੇਤ ਕਾਂਗਰਸ ਪਾਰਟੀ ਦੇ ਸਮਰਥਕ ਹਾਜ਼ਰ ਸਨ